<p>ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਵੱਡੇ ਪੱਧਰ ’ਤੇ ਹੁਲਾਰਾ ਦੇਣ ਅਤੇ ਸੂਬੇ ਦੇ ਬਾਗ਼ਬਾਨੀ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੀ ਪਹਿਲਕਦਮੀ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ &lpar;ਜੇਆਈਸੀਏ&rpar; ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇੱਕ ਹੌਰਟੀਕਲਚਰ ਨਾਲਿਜ ਸੈਂਟਰ ਸਥਾਪਤ ਕਰਨ ਨੂੰ ਮਨਜ਼ੂਰੀ ਦਿੱਤੀ। ਇਹ ਪਹਿਲਕਦਮੀ 1300 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਹਿੱਸਾ ਹੈ&comma; ਜਿਸ ਉਦੇਸ਼ ਬਾਗਬਾਨੀ ਦਾ ਵਿਸਥਾਰ ਕਰਨਾ&comma; ਵੈਲਯੂ ਚੇਨ ਨੂੰ ਮਜ਼ਬੂਤ ਕਰਨਾ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਨੇ 2036 ਤੱਕ ਬਾਗਬਾਨੀ ਹੇਠਲੇ ਰਕਬੇ ਨੂੰ 16 ਲੱਖ ਹੈਕਟੇਅਰ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ।<&sol;p>&NewLine;<p>ਬਾਗ਼ਬਾਨੀ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ&comma; &OpenCurlyQuote;&OpenCurlyQuote;ਪ੍ਰਾਜੈਕਟ ਦਾ ਮੁੱਖ ਉਦੇਸ਼ ਬਾਗ਼ਬਾਨੀ ਹੇਠਲੇ ਰਕਬੇ ਦਾ ਵਿਸਥਾਰ ਅਤੇ ਮਜ਼ਬੂਤ ਵੈਲਯੂ ਚੇਨ ਬੁਨਿਆਦੀ ਢਾਂਚੇ ਰਾਹੀਂ ਬਾਗਬਾਨੀ ਫ਼ਸਲਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਨਾ ਸਿਰਫ਼ ਫਸਲੀ ਵਿਭਿੰਨਤਾ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਏਗਾ&comma; ਸਗੋਂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਉਣ ਅਤੇ ਪਾਣੀ ਦੀ ਸੰਭਾਲ ਲਈ ਟਿਕਾਊ ਖੇਤੀਬਾੜੀ ਅਭਿਆਸਾਂ ਵੱਲ ਵੀ ਉਤਸ਼ਾਹਿਤ ਕਰੇਗਾ।’’<&sol;p>&NewLine;<p>ਮੁੱਖ ਮੰਤਰੀ ਨੇ ਕਿਹਾ&comma; &OpenCurlyQuote;&OpenCurlyQuote;ਪੰਜਾਬ ਵਿੱਚ ਇਸ ਸਮੇਂ 41&period;25 ਲੱਖ ਹੈਕਟੇਅਰ ਰਕਬਾ ਕਾਸ਼ਤ ਅਧੀਨ ਹੈ&comma; ਜਿਸ ਵਿੱਚੋਂ 5&period;27 ਲੱਖ ਹੈਕਟੇਅਰ ਖੇਤਰ ਬਾਗਬਾਨੀ ਹੇਠ ਹੈ&comma; ਜਿਸ ਦਾ ਉਤਪਾਦਨ 106&period;10 ਲੱਖ ਮੀਟ੍ਰਿਕ ਟਨ ਹੈ।’’<&sol;p>&NewLine;<p>ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ&comma; &OpenCurlyDoubleQuote; ਬਾਗ਼ਬਾਨੀ ਵਿੱਚ ਫਲ&comma; ਸਬਜ਼ੀਆਂ&comma; ਮਸਾਲੇ ਅਤੇ ਖੁਸ਼ਬੂਦਾਰ ਪਦਾਰਥ&comma; ਫੁੱਲ ਅਤੇ ਹੋਰ ਵਸਤਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਵਿੱਚ ਮੁੱਖ ਫਲ ਕਿੰਨੂ ਅਤੇ ਅਮਰੂਦ ਹਨ&comma; ਜਦੋਂ ਕਿ ਮੁੱਖ ਸਬਜ਼ੀਆਂ ਆਲੂ ਅਤੇ ਮਟਰ ਹਨ। ਇਸ ਤੋਂ ਇਲਾਵ ਮਧੂ-ਮੱਖੀ ਪਾਲਣ ਅਤੇ ਖੁੰਬਾਂ ਦੀ ਕਾਸ਼ਤਕਾਰੀ ਵੀ ਬਾਗ਼ਬਾਨੀ ਦਾ ਹੀ ਹਿੱਸਾ ਹੈ।<&sol;p>&NewLine;<p>ਉਨ੍ਹਾਂ ਕਿਹਾ&comma; &OpenCurlyDoubleQuote;ਬਾਗਬਾਨੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਜੇਆਈਸੀਏ ਦੇ ਸਹਿਯੋਗ ਵਾਲੇ ਇਸ 1300 ਕਰੋੜੀ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰਾਜੈਕਟ ਵਿੱਚ ਮਸ਼ੀਨਰੀ&comma; ਬੁਨਿਆਦੀ ਢਾਂਚੇ&comma; ਮਾਰਕੀਟਿੰਗ&comma; ਬੀਜ ਅਤੇ ਖੋਜ ਵਿੱਚ ਨਿਵੇਸ਼ ਦੀ ਸੰਭਾਵਨਾ ਹੈ&comma; ਜਿਸ ਤਹਿਤ 2036 ਤੱਕ ਬਾਗਬਾਨੀ ਅਧੀਨ ਰਕਬਾ 16 ਲੱਖ ਹੈਕਟੇਅਰ ਤੱਕ ਵਧਾਇਆ ਜਾਣਾ ਹੈ&comma; ਜੋ ਮੌਜੂਦਾ ਪੱਧਰ ਤੋਂ ਲਗਪਗ 300 ਫੀਸਦੀ ਵਾਧੇ ਨੂੰ ਦਰਸਾਉਂਦਾ ਹੈ।”<&sol;p>&NewLine;<p>ਮੁੱਖ ਮੰਤਰੀ ਨੇ ਕਿਹਾ&comma; &OpenCurlyDoubleQuote;ਸਾਡੀ ਮੁੱਖ ਤਰਜੀਹ ਇੱਕ ਟਿਕਾਊ ਬਾਗ਼ਬਾਨੀ ਵੈਲਯੂ ਚੇਨ ਵਿਕਸਤ ਕਰਨਾ&comma; ਬਾਗ਼ਬਾਨੀ ਹੇਠਲੇ ਖੇਤਰ ਦਾ ਵਿਸਥਾਰ ਅਤੇ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਉੱਚ-ਗੁਣਵੱਤਾ ਤੇ ਲਾਹੇਵੰਦ ਬੂਟਿਆਂ ਨਾਲ ਨਰਸਰੀਆਂ ਦੀ ਵਿਭਿੰਨਤਾ ਅਤੇ ਸੁਧਾਰ ਨੂੰ ਹੁਲਾਰਾ ਦਿੱਤਾ ਜਾ ਸਕੇ। ਇਸ ਦੇ ਨਾਲ ਹੀ ਵਾਢੀ ਤੋਂ ਬਾਅਦ ਪ੍ਰਬੰਧਨ ਬੁਨਿਆਦੀ ਢਾਂਚੇ ਦੇ ਵਿਕਾਸ&comma; ਮਾਰਕੀਟ ਪਹੁੰਚ ਵਿੱਚ ਸੁਧਾਰ&comma; ਵਿਸਥਾਰ ਸੇਵਾਵਾਂ ਨੂੰ ਮਜ਼ਬੂਤ ਕਰਨ&comma; ਤਕਨੀਕੀ ਸਹਾਇਤਾ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ ਜਾਵੇਗਾ।”<&sol;p>&NewLine;<p>ਉਨ੍ਹਾਂ ਕਿਹਾ&comma; &OpenCurlyDoubleQuote;ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੌਰਟੀਕਲਚਰ ਨਾਲਿਜ ਸੈਂਟਰ ਵਿਆਪਕ ਤੇ ਅਹਿਮ ਪਹਿਲਕਦਮੀ ਹੈ&comma; ਜੋ ਖੋਜ&comma; ਤਕਨੀਕੀ ਗਿਆਨ&comma; ਸਮਰੱਥਾ ਨਿਰਮਾਣ ਅਤੇ ਨਵੀਨਤਮ ਬਾਗਬਾਨੀ ਅਭਿਆਸਾਂ ਨੂੰ ਅਪਣਾਉਣ ਲਈ ਸੰਸਥਾਗਤ ਸਹਾਇਤਾ ਮੁਹੱਈਆ ਕਰੇਗੀ।<&sol;p>&NewLine;<p>ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ&comma; &OpenCurlyDoubleQuote;ਇਸ ਪਹਿਲਕਦਮੀ ਨਾਲ ਵਧੀਆ ਬੂਟੇ ਅਤੇ ਕਾਸ਼ਤ ਤੋਂ ਲੈ ਕੇ ਵਾਢੀ ਤੋਂ ਬਾਅਦ ਦੇ ਪ੍ਰਬੰਧਨ&comma; ਮਾਰਕੀਟਿੰਗ ਅਤੇ ਮਾਰਕੀਟ ਪਹੁੰਚ ਤੱਕ ਸਮੁੱਚੇ ਬਾਗਬਾਨੀ ਮਾਹੌਲ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ&comma; ਜਿਸ ਨਾਲ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਦਿਆਂ ਕਿਸਾਨਾਂ ਦੀ ਆਰਥਿਕਤਾ ਨੂੰ ਹੋਰ ਬਿਹਤਰ ਬਣਾਉਣ ਲਈ ਢੁਕਵੇਂ ਮੌਕੇ ਪੈਦਾ ਹੋਣਗੇ।’’<&sol;p>&NewLine;<p>ਮੀਟਿੰਗ ਵਿੱਚ ਮੁੱਖ ਸਕੱਤਰ ਕੇ&period;ਏ&period;ਪੀ&period; ਸਿਨਹਾ&comma; ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ&period; ਰਵੀ ਭਗਤ&comma; ਖੇਤੀਬਾੜੀ ਵਿਭਾਗ ਦੇ ਸਕੱਤਰ ਅਰਸ਼ਦੀਪ ਸਿੰਘ ਥਿੰਦ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;