ਚੰਡੀਗੜ੍ਹ। ਚੰਡੀਗੜ੍ਹ ਦੇ ਸੈਕਟਰ-22 ‘ਚ ਵੱਡੀ ਘਟਨਾ ਹੋਈ ਹੈ। ਇੱਥੇ ਇਕ CBI ਦੇ ਏਐਸਪੀ ਦੇ ਘਰ ਚੋਰੀ ਹੋਈ ਹੈ। ਜਾਣਕਾਰੀ ਅਨੁਸਾਰ ਚੋਰ ਘਰ ਦੇ ਪਿਛਲੇ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ | ਘਰ ਦਾ ਸਾਰਾ ਸਮਾਨ ਖਿੱਲਰਿਆ ਹੋਇਆ ਮਿਲਿਆ ਹੈ।ਜਾਣਕਾਰੀ ਮੁਤਾਬਕ ਪੁਲਸ ਨੂੰ ਇਸ ਘਟਨਾ ਦਾ ਪਤਾ ਗੁਆਂਢੀ ਦੇ ਜ਼ਰੀਏ ਲੱਗਾ। ਪਿਛਲੇ ਸ਼ੁੱਕਰਵਾਰ ਨੂੰ ਇੱਕ ਗੁਆਂਢੀ ਨੇ ਏਐਸਪੀ ਸੀਮਾ ਪਾਹੂਜਾ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ ਜਦੋਂ ਕਿ ਉਹ ਘਰ ਵੀ ਨਹੀਂ ਸਨ।

ਗੁਆਂਢੀ ਨੇ ਏਐਸਪੀ ਨੂੰ ਘਰ ‘ਚ ਲੁੱਟ ਦੀ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ 17 ਥਾਣੇ ਤੋਂ ਟੀਮ ਡਾਗ ਸਕੁਐਡ ਅਤੇ ਫੋਰੈਂਸਿਕ ਮਾਹਿਰਾਂ ਦੇ ਨਾਲ ਘਰ ਪਹੁੰਚੀ ਅਤੇ ਜਾਂਚ ਕੀਤੀ।

ਪੁਲਿਸ ਸਾਰੀ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾ ਰਹੀ ਹੈ ਕਿ ਕੀ ਸਾਮਾਨ ਚੋਰੀ ਹੋਇਆ ਹੈ। ਸੀਮਾ ਪਾਹੂਜਾ ਲੰਬੇ ਸਮੇਂ ਤੋਂ ਸੀਬੀਆਈ ਵਿੱਚ ਤਾਇਨਾਤ ਹਨ। ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਮਾਮਲੇ ਦੀ ਜਾਂਚ ਸੌਂਪੀ ਗਈ ਸੀ। ਉਸ ਨੇ ਸ਼ਿਮਲਾ ਦੀ ਗੁਡੀਆ ਦੇ ਬਲਾਤਕਾਰ ਅਤੇ ਕਤਲ ਕੇਸ ਦੀ ਵੀ ਜਾਂਚ ਕੀਤੀ ਹੈ। ਇਸ ਮਾਮਲੇ ਵਿੱਚ ਸ਼ਾਨਦਾਰ ਜਾਂਚ ਲਈ ਉਸ ਨੂੰ ਗੋਲਡ ਮੈਡਲ ਦੇ ਨਾਲ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।