&NewLine;<p class&equals;"wp-block-paragraph"><strong>ਚੰਡੀਗੜ੍ਹ&sol;ਜ਼ੀਕਰਪੁਰ &vert;<&sol;strong> ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਗਰ ਕੌਂਸਲ ਜ਼ੀਰਕਪੁਰ ਅਧੀਨ ਪੈਂਦੇ ਪਿੰਡ ਦਿਆਲਪੁਰਾ ਦਾ ਨੌਜਵਾਨ ਅਮਨਪ੍ਰੀਤ ਸਿੰਘ ਗਿੱਲ ਉਮਰ 23 ਸਾਲ&comma; ਜੋ ਕਿ ਬੀਤੇ ਦਿਨੀਂ ਆਪਣੇ ਦੋਸਤਾਂ ਨਾਲ ਸ੍ਰੀ ਹੇਮਕੁੰਟ ਸਹਿਬ ਦੀ ਯਾਤਰਾ ਕਰਨ ਲਈ ਗਿਆ ਸੀ&comma; ਦੀ ਹੋਟਲ ਦੇ ਕਮਰੇ ’ਚ ਸੁੱਤੇ ਪਏ ਹੀ ਮੌਤ ਹੋ ਗਈ। ਮੌਤ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ। ਮ੍ਰਿਤਕ 2 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕੁਆਰਾ ਸੀ। ਅਮਨਪ੍ਰੀਤ ਦੇ ਪਿਤਾ ਜੋ ਕਿ ਵਿਦੇਸ਼ ’ਚ ਕੰਮ ਕਰਦੇ ਹਨ&comma; ਉਹ ਵੀ ਆਪਣੇ ਜੱਦੀ ਪਿੰਡ ਦਿਆਲਪੁਰਾ ਵਿਖੇ ਪਹੁੰਚ ਗਏ। <&sol;p>&NewLine;&NewLine;&NewLine;&NewLine;<figure class&equals;"wp-block-image is-resized"><img src&equals;"https&colon;&sol;&sol;akm-img-a-in&period;tosshub&period;com&sol;indiatoday&sol;images&sol;story&sol;202203&sol;body&lowbar;1200x768&lowbar;1200x768&period;jpeg&quest;size&equals;690&colon;388" alt&equals;"Class 10 student allegedly beaten to death by classmates at Jharkhand school - India Today" width&equals;"807" height&equals;"454"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਦਿੰਦਿਆਂ ਮ੍ਰਿਤਕ ਅਮਨਪ੍ਰੀਤ ਸਿੰਘ ਨਾਲ ਆਏ ਉਸ ਦੇ ਦੋਸਤ ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਸ਼ਾਮ ਦੋਸਤ 5 ਵਜੇ ਘਰੋਂ ਨਿਕਲੇ ਸਨ। ਉਹ ਐਤਵਾਰ ਸ਼ਾਮ ਕਰੀਬ 6&period;30 ਵਜੇ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਪਹੁੰਚੇ ਸਨ। ਅਮਨਪ੍ਰੀਤ ਵੀ ਠੀਕ-ਠਾਕ ਸੀ&comma; ਉਸ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ’ਚ ਸਾਨੂੰ ਕੋਈ ਕਮਰਾ ਨਹੀਂ ਮਿਲਿਆ&comma; ਇਸ ਲਈ ਅਸੀਂ ਚਾਰੇ ਦੋਸਤ ਬਾਜ਼ਾਰ ’ਚ ਸੈਰ ਕਰਨ ਲਈ ਚਲੇ ਗਏ ਕਿ ਕਿਤੇ ਸਾਨੂੰ ਕੋਈ ਕਮਰਾ ਮਿਲ ਜਾਵੇ। ਇੱਕ ਘੰਟੇ ਬਾਅਦ ਹੋਟਲ ’ਚ ਕਮਰਾ ਮਿਲ ਗਿਆ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image is-resized"><img src&equals;"https&colon;&sol;&sol;www&period;rozanaspokesman&period;in&sol;cover&sol;prev&sol;kg892ies93gr9pq3nmkh6mvhp4-20230531132612&period;Medi&period;jpeg" alt&equals;"photo" width&equals;"785" height&equals;"439"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਕਮਰਾ ਲੈਣ ਤੋਂ ਬਾਅਦ ਆਪਣੇ ਕਮਰੇ ’ਚ ਗਏ ਤਾਂ ਅਮਨਪ੍ਰੀਤ ਨੇ ਕਿਹਾ ਕਿ ਸ਼ਾਇਦ ਉਸ ਦਾ ਬੀਪੀ ਘੱਟ ਰਿਹਾ ਹੈ&comma; ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੀ ਡਿਸਪੈਂਸਰੀ ’ਚ ਦਿਖਾਇਆ ਗਿਆ ਤਾਂ ਡਾਕਟਰ ਨੇ ਦਵਾਈ ਦੇ ਕੇ ਆਰਾਮ ਕਰਨ ਲਈ ਕਿਹਾ&comma; ਜਿਸ ਤੋਂ ਬਾਅਦ ਅਮਨਪ੍ਰੀਤ ਸੌਂ ਗਿਆ ਅਤੇ ਅਸੀਂ ਤਿੰਨੋਂ ਉਸ ਦੇ ਕੋਲ ਬੈਠ ਗਏ। ਰਾਤ ਨੂੰ ਜਦੋਂ ਅਸੀਂ ਲੰਗਰ ਛਕਣ ਲਈ ਜਾਣ ਲੱਗੇ ਤਾਂ ਅਮਨਪ੍ਰੀਤ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਉੱਠਿਆ ਤਾਂ ਅਸੀਂ ਸੋਚਿਆ ਕਿ ਉਹ ਨੀਂਦ ਵਿਚ ਹੈ&comma; ਇਸ ਲਈ ਉਸ ਨੂੰ ਆਰਾਮ ਕਰਨ ਦਿਓ&comma; ਜਿਸ ਤੋਂ ਬਾਅਦ ਅਸੀਂ ਲੰਗਰ ਛਕਿਆ ਤੇ ਕਮਰੇ ’ਚ ਸੌਂ ਗਏ। <&sol;p>&NewLine;&NewLine;&NewLine;&NewLine;<p class&equals;"wp-block-paragraph">ਜਦੋਂ ਅਸੀਂ ਸਵੇਰੇ ਉੱਠ ਕੇ ਹੇਮਕੁੰਟ ਸਾਹਿਬ ਮੱਥਾ ਟੇਕਣ ਲਈ ਜਾਣ ਲੱਗੇ ਅਤੇ ਅਮਨਪ੍ਰੀਤ ਨੂੰ ਜਗਾਇਆ ਤਾਂ ਨਾ ਉਠਣ &&num;8216&semi;ਤੇ ਡਾਕਟਰ ਕੋਲ ਲੈ ਗਏ&comma; ਜਿਨ੍ਹਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਉਹ ਲਾਸ਼ ਲੈ ਕੇ ਵਾਪਸ ਆ ਗਏ ਅਤੇ ਲਾਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਰਖਵਾਇਆ। ਮ੍ਰਿਤਕ ਨੌਜਵਾਨ ਆਪਣੇ ਚਾਚਾ ਮਨਵਿੰਦਰ ਸਿੰਘ ਨਾਲ ਹੀ ਰਹਿੰਦਾ ਸੀ ਕਿਉਂਕਿ ਉਨ੍ਹਾਂ ਦੀ ਜੁਆਇੰਟ ਫੈਮਿਲੀ ਸੀ। ਮੰਗਲਵਾਰ ਸ਼ਾਮ ਨੂੰ ਨਮ ਅੱਖਾਂ ਨਾਲ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਪੁੱਜੇ ਖੇਤਰ ਦੇ ਲੋਕਾਂ ਵੱਲੋਂ ਅਮਨਪ੍ਰੀਤ ਗਿੱਲ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;