ਨਯਾਗਾਂਵ। ਪਟਿਆਲਾ ਦੀ ਰਾਵ ਨਦੀ ਵਿਚ ਐਤਵਾਰ ਰਾਤ ਨੂੰ ਤੇਜ਼ ਬਾਰਿਸ਼ ਦੇ ਬਾਅਦ ਆਏ ਹੜ੍ਹ ਵਿਚ ਰੁੜ੍ਹੀ ਕਾਨੇ ਕੇ ਬਾੜੇ ਦੀ ਪੰਚ ਸੁਨੀਤਾ ਰਾਣੀ ਦੀ ਲਾਸ਼ ਸੋਮਵਾਰ ਨੂੰ ਪਿੰਡ ਝਾਮਪੁਰ ਤੋਂ ਬਰਾਮਦ ਕਰ ਲਈ ਗਈ ਹੈ। ਹਾਲਾਂਕਿ ਹਾਲੇ ਤੱਕ ਉਸਦੇ ਪਤੀ ਸੱਜਣ ਸਿੰਘ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਗੁੱਸੇ ਵਿਚ ਆਏ ਲੋਕਾਂ ਨੇ ਨਗਰ ਕੌਂਸਲ ਨਯਾਗਾਂਵ ਦੇ ਬਾਹਰ ਸੁਨੀਤਾ ਦੀ ਲਾਸ਼ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਹੁਣ ਇਕ ਵਾਰ ਫਿਰ ਐਨਡੀਆਰਐਫ ਦੀ ਟੀਮ ਨੂੰ ਮਦਦ ਲਈ ਬੁਲਾ ਲਿਆ ਹੈ। ਜਿਕਰਯੋਗ ਹੈ ਕਿ ਪੰਚ ਸੁਨੀੂਤਾ ਤੇ ਉਸਦੇ ਪਤੀ ਸੱਜਣ ਸਿੰਘ ਸਣੇ 8 ਲੋਕ ਰਾਵ ਨਦੀ ਵਿਚ ਰੁੜ੍ਹ ਗਏ ਸਨ, ਜਿਨ੍ਹਾਂ ਵਿਚੋਂ 6 ਲੋਕਾਂ ਨੂੰ ਪਹਿਲਾਂ ਹੀ ਬਚਾਅ ਲਿਆ ਗਿਆ ਸੀ, ਜਦੋਂਕਿ ਪੰਚ ਸੁਨੀਤਾ ਤੇ ਉਸਦਾ ਪਤੀ ਸੱਜਣ ਸਿੰਘ ਅਜੇ ਲਾਪਤਾ ਸਨ, ਜਿਨ੍ਹਾਂ ਵਿਚੋਂ ਅੱਜ ਪੰਚ ਸੁਨੀਤਾ ਦੀ ਲਾਸ਼ ਮਿਲ ਗਈ ਹੈ।

ਐਨਡੀਆਰਐਫ ਟੀਮਾਂ ਦੇ ਆਉਣ ਤੋਂ ਪਹਿਲਾਂ ਹੀ ਪਿੰਡ ਵਾਲਿਆਂ ਨੇ ਟਾਂਡਾ ਦੇ ਰਹਿਣ ਵਾਲੇ ਕਾਕੂ ਨਾਂ ਦੇ ਨੌਜਵਾਨ ਨੂੰ ਬਚਾ ਲਿਆ ਸੀ। ਉਹ ਹਾਲੇ ਵੀ ਸਦਮੇ ਵਿਚ ਹੈ ਪਰ ਉਹ ਖਤਰੇ ਵਿਚੋਂ ਬਾਹਰ ਹੈ। ਉਥੇ ਹੀ ਟੀਮਾਂ ਨੇ ਆ ਕੇ ਮੰਜੂ ਨੂੰ ਬਚਾਅ ਲਿਆ ਸੀ। ਉਥੇ ਹੀ ਟਾਂਡਾ ਦੇ ਪੰਚ ਸੱਜਣ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਦੀ ਭਾਲ ਜਾਰੀ ਸੀ।

ਹਰਿਆਣਾ ਵਾਲੇ ਪਾਸੇ ਹੈ ਪੁਲ, ਪੰਜਾਬ ਵਾਲੇ ਪਾਸੇ ਹੈ ਢਲਾਨਦਾਰ ਸਲੈਬ

ਪਿੰਡ ਵਾਲਿਆਂ ਅਨੁਸਾਰ ਪਟਿਆਲਾ ਦਾ ਰਾਵ ਨਦੀ ਹਰਿਆਣਾ ਵਾਲੇ ਪਾਸਿਓਂ ਆਉਂਦੀ ਹੈ। ਉਨ੍ਹਾਂ ਵਾਲੇ ਪਾਸੇ 2 ਪੁਲੀਆਂ ਹਨ ਤੇ ਪੰਜਾਬ ਵਾਲੇ ਪਾਸੇ ਢਲਾਨਦਾਰ ਸਲੈਬ ਬਣਾਈ ਗਈ ਹੈ। ਇਸ ਕਾਰਨ ਕਈ ਹਾਦਸੇ ਹੋ ਚੁੱਕੇ ਹਨ। ਫਿਰ ਵੀ ਪ੍ਰਸ਼ਾਸਨ ਪੁਲੀਆਂ ਬਣਾਉਣ ਲਈ ਢਿਲਮੱਠ ਵਾਲਾ ਰਵੱਈਆ ਦਿਖਾ ਰਿਹਾ ਹੈ। ਪੁਲੀਆਂ ਨਾ ਹੋਣ ਕਾਰਨ ਲੋਕਾਂ ਨੂੰ ਬਰਸਾਤ ਦੇ ਦਿਨਾਂ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਨਦੀ ਦੇ ਵਹਾਅ ਵਿਚ ਰੁੜ੍ਹੀ ਕਾਰ, ਚਾਰ ਲੋਕਾਂ ਨੂੰ ਬਚਾਇਆ

ਦੂਜੇ ਪਾਸੇ ਇਕ ਹੋਰ ਹਾਦਸੇ ਵਿਚ ਨਦੀ ਦੇ ਵਹਾਅ ਵਿਚ ਇਕ ਹੋਰ ਕਾਰ ਵਹਿ ਗਈ। ਇਸ ਵਿਚ ਪਿੰਡ ਟਾਂਡਾ ਦੇ ਚਾਰ ਲੋਕ ਸਵਾਰ ਸਨ। ਲੋਕਾਂ ਨੇ ਕਾਰ ਸਣੇ ਚਾਰੇ ਲੋਕਾਂ ਨੂੰ ਬਚਾਅ ਲਿਆ।