<p><strong>ਚੰਡੀਗੜ੍ਹ&comma; 31 ਦਸੰਬਰ &vert;<&sol;strong> ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਵਿਚ ਰਾਮ ਦਰਬਾਰ ਲਾਈਟ ਪੁਆਇੰਟ &OpenCurlyQuote;ਤੇ ਐਕਟਿਵਾ &OpenCurlyQuote;ਤੇ ਸਵਾਰ ਮਾਂ-ਧੀ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ। ਇਸ ਨਾਲ ਦੋਵੇਂ ਡਿੱਗ ਗਏ ਤੇ ਕੈਂਟਰ ਦੇ ਟਾਇਰ ਹੇਠਾਂ ਆਉਣ ਨਾਲ ਬੱਚੀ ਦੀ ਮੌਤ ਹੋ ਗਈ। ਮਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਥਾਣਾ ਪੁਲਿਸ ਨੇ ਕੈਂਟਰ ਚਾਲਕ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।<&sol;p>&NewLine;<p>ਮ੍ਰਿਤਕ ਬੱਚੀ ਦੀ ਪਛਾਣ ਫੇਜ਼-2 ਰਾਮ ਦਰਬਾਰ ਵਾਸੀ ਯਸ਼ਿਕਾ 6 ਸਾਲ ਉਰਫ ਸ਼ਾਨਵੀ ਤੇ ਉਸ ਦੀ ਮਾਂ ਦੀ ਪਛਾਣ ਸੋਨੀ 38 ਸਾਲ ਵਜੋਂ ਹੋਈ ਹੈ। ਮੁਲਜ਼ਮ ਕੈਂਟਰ ਚਾਲਕ ਦੀ ਪਛਾਣ ਫੇਜ਼-1 ਰਾਮ ਦਰਬਾਰ ਦੇ ਸ਼ੇਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੋਨੀ ਪੇਸ਼ੰਟ ਕੇਅਰ ਦਾ ਕੰਮ ਕਰਦੀ ਹੈ ਤੇ ਉਹ ਐਕਟਿਵਾ &OpenCurlyQuote;ਤੇ ਧੀ ਨਾਲ ਸੈਕਟਰ-32 ਦੇ ਹਸਪਤਾਲ ਜਾ ਰਹੀ ਸੀ ਤਾਂ ਕੈਂਟਰ ਚਾਲਕ ਨੇ ਅਚਾਨਕ ਕੰਟਰੋਲ ਗੁਆ ਦਿੱਤਾ ਤੇ ਉਸ ਨੇ ਐਕਟਿਵਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।<&sol;p>&NewLine;<p>ਟੱਕਰ ਲੱਗਦੇ ਹੀ ਮਾਂ-ਧੀ ਹੇਠਾਂ ਡਿੱਗ ਗਈ ਤੇ ਯਸ਼ਿਕਾ ਕੈਂਟਰ ਦੇ ਟਾਇਰ ਹੇਠਾਂ ਆ ਗਈ। ਆਲੇ-ਦੁਆਲੇ ਇਕੱਠੇ ਹੋਏ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਸੈਕਟਰ-31 ਥਾਣੇ ਦੇ ਇੰਚਾਰਜ ਰਾਮ ਰਤਨ ਸ਼ਰਮਾ ਟੀਮ ਮੌਕੇ &OpenCurlyQuote;ਤੇ ਪਹੁੰਚੀ।ਪੁਲਿਸ ਨੇ ਮਾਂ-ਧੀ ਨੂੰ ਤੁਰੰਤ ਸੈਕਟਰ-32 ਹਸਪਤਾਲ ਪਹੁੰਚਾਇਆ। ਇਥੇ ਬੱਚੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਸੋਨੀ ਅਜੇ ਹਸਪਤਾਲ ਵਿਚ ਦਾਖਲ ਹੈ। ਪੁਲਿਸ ਨੇ ਮਾਮਲੇ ਵਿਚ ਆਈਪੀਸੀ 279&comma; 337 ਤੇ 304 ਏ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;