ਚੰਡੀਗੜ੍ਹ | ਸ਼ਹਿਰ ਵਿੱਚ ਨਵੇਂ ਵਾਹਨਾਂ ਲਈ VIP ਨੰਬਰਾਂ ਦਾ ਕਾਫੀ ਕ੍ਰੇਜ਼ ਹੈ। ਸ਼ਹਿਰ ਦੇ ਲੋਕ ਫੈਂਸੀ ਨੰਬਰ ਲਈ ਹਜ਼ਾਰਾਂ ਨਹੀਂ ਲੱਖਾਂ ਰੁਪਏ ਖਰਚਣ ਨੂੰ ਤਿਆਰ ਹਨ। ਹੁਣ ਸ਼ਹਿਰ ਦੇ ਇੱਕ ਵਿਅਕਤੀ ਨੇ ਆਪਣੀ ਨਵੀਂ ਕਾਰ ਲਈ ਸਾਢੇ 13 ਲੱਖ ਰੁਪਏ ਦਾ VIP ਨੰਬਰ ਲਿਆ ਹੈ।

ਚੰਡੀਗੜ੍ਹ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਨੇ CH01CL ਸੀਰੀਜ਼ ਦੇ VIP ਨੰਬਰਾਂ ਦੀ ਨਿਲਾਮੀ ਕੀਤੀ। ਇਸ ਵਿੱਚ ਸੀਐਚ 01 ਸੀਐਲ 0001 ਸਭ ਤੋਂ ਮਹਿੰਗੀ 13 ਲੱਖ 58 ਹਜ਼ਾਰ ਰੁਪਏ ਵਿੱਚ ਨਿਲਾਮ ਹੋਈ।

ਗੌਰਵ ਗਰੋਵਰ ਨੇ ਸਭ ਤੋਂ ਵੱਧ ਬੋਲੀ ਲਗਾ ਕੇ ਇਹ ਨੰਬਰ ਖਰੀਦਿਆ। ਜਿੰਨੇ ਪੈਸਿਆਂ ‘ਤੇ ਇਹ ਨੰਬਰ ਖਰੀਦਿਆ ਗਿਆ ਹੈ, ਉਸ ਲਈ ਸੱਤ ਸੀਟਰ SUV ਖਰੀਦੀ ਜਾ ਸਕਦੀ ਹੈ। ਪਰ ਕਿਹਾ ਜਾਂਦਾ ਹੈ ਕਿ ਸ਼ੌਕ ਬਹੁਤ ਵੱਡੀ ਚੀਜ਼ ਹੈ। ਇਸਦੀ ਕੋਈ ਕੀਮਤ ਨਹੀਂ ਹੈ। ਇਸ ਨਿਲਾਮੀ ‘ਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ।

ਦੱਸ ਦੇਈਏ ਕਿ ਪਿਛਲੀ ਵਾਰ ਫੈਂਸੀ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 15 ਲੱਖ ਰੁਪਏ ਵਿੱਚ ਵਿਕਿਆ ਸੀ। ਇਸ ਤੋਂ ਪਹਿਲਾਂ ਇਹ ਨੰਬਰ ਸਭ ਤੋਂ ਵੱਧ 26 ਲੱਖ ਰੁਪਏ ਵਿੱਚ ਵੀ ਵਿਕ ਚੁੱਕਾ ਹੈ। ਇਸ ਦੇ ਨਾਲ ਹੀ ਨਿਲਾਮੀ ਵਿੱਚ ਦੂਜਾ ਸਭ ਤੋਂ ਮਹਿੰਗਾ ਨੰਬਰ 0007 ਵਿਕਿਆ।