<p><strong>ਚੰਡੀਗੜ੍ਹ&comma; 31 ਦਸੰਬਰ &vert;<&sol;strong> ਸੈਕਟਰ-16 ਵਿਚ ਸਥਿਤ ਕ੍ਰਿਕਟ ਸਟੇਡੀਅਮ ਨੂੰ ਅੰਤਰਰਾਸ਼ਟਰੀ ਸਟੇਡੀਅਮ ਵਿਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਗ੍ਰਹਿ ਮਾਮਲਿਆਂ ਬਾਰੇ ਸੰਸਦੀ ਕਮੇਟੀ ਨੇ ਇਸ ਸਬੰਧੀ ਰਿਪੋਰਟ ਤਿਆਰ ਕੀਤੀ ਹੈ&comma; ਜਿਸ ਨੂੰ ਚੰਡੀਗੜ੍ਹ ਦੇ ਖੇਡ ਮੰਤਰਾਲੇ ਅਤੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਸੌਂਪ ਦਿੱਤਾ ਗਿਆ ਹੈ। ਇਸ ਰਿਪੋਰਟ ਵਿਚ ਸਟੇਡੀਅਮ ਨੂੰ ਮੁੜ ਸੁਰਜੀਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਵੀ ਤਿਆਰ ਕੀਤੀ ਜਾ ਰਹੀ ਹੈ। ਇਸ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ।<&sol;p>&NewLine;<p>ਚੰਡੀਗੜ੍ਹ ਯੂਟੀ ਕ੍ਰਿਕਟ ਐਸੋਸੀਏਸ਼ਨ ਨੂੰ 2019 ਵਿਚ ਬੀਸੀਸੀਆਈ ਵੱਲੋਂ ਮਾਨਤਾ ਦਿੱਤੀ ਗਈ ਸੀ। ਇਸ ਤੋਂ ਬਾਅਦ ਸਟੇਡੀਅਮ ਵਿਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਏ ਜਾਣੇ ਸ਼ੁਰੂ ਹੋ ਗਏ ਪਰ ਸਟੇਡੀਅਮ ਦੀ ਪਿੱਚ ਅਤੇ ਡਰੇਨੇਜ ਸਿਸਟਮ ਨੂੰ ਬਦਲਣ ਲਈ ਕੋਈ ਕੰਮ ਨਹੀਂ ਕੀਤਾ ਗਿਆ। ਇਸ ਕਾਰਨ ਇਥੇ ਅੰਤਰਰਾਸ਼ਟਰੀ ਮੈਚ ਨਹੀਂ ਕਰਵਾਏ ਜਾ ਰਹੇ। ਹੁਣ ਮਾਮਲਾ ਕੇਂਦਰੀ ਖੇਡ ਮੰਤਰਾਲੇ ਕੋਲ ਜਾਣ ਤੋਂ ਬਾਅਦ ਇਸ ਵਿਚ ਸੁਧਾਰ ਹੋਣ ਦੀ ਉਮੀਦ ਹੈ।<&sol;p>&NewLine;<p>ਚੰਡੀਗੜ੍ਹ ਦੇ ਸੈਕਟਰ-16 ਵਿਚ ਸਥਿਤ ਕ੍ਰਿਕਟ ਸਟੇਡੀਅਮ 1966 ਵਿਚ ਬਣਿਆ ਸੀ। ਇਸ ਵਿਚ 30 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਵਿਚ ਹੁਣ ਤੱਕ ਇਕ ਟੈਸਟ ਅਤੇ ਚਾਰ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਕਪਿਲ ਦੇਵ&comma; ਯੁਵਰਾਜ ਸਿੰਘ&comma; ਚੇਤਨ ਸ਼ਰਮਾ&comma; ਵਿਕਰਮ ਰਾਜ ਵੀਰ ਸਿੰਘ &lpar;ਵੀਆਰਵੀ ਸਿੰਘ&rpar; ਵਰਗੇ ਦਿੱਗਜ਼ ਖਿਡਾਰੀ ਇਸ ਸਟੇਡੀਅਮ ਤੋਂ ਖੇਡ ਚੁੱਕੇ ਹਨ।<&sol;p>&NewLine;<p>ਕ੍ਰਿਕਟ ਸਟੇਡੀਅਮ ਸੈਕਟਰ-16 ਸ਼ਹਿਰ ਦੀ ਵਿਰਾਸਤੀ ਇਮਾਰਤ ਵਿਚ ਸ਼ਾਮਲ ਹੈ। ਫਿਰ ਵੀ ਇਸ ਦੇ ਨਵੀਨੀਕਰਨ ਵਿਚ ਕੋਈ ਦਿੱਕਤ ਨਹੀਂ ਆਵੇਗੀ। ਚੰਡੀਗੜ੍ਹ ਦੇ ਮੁੱਖ ਇੰਜੀਨੀਅਰ ਸੀ&period;ਬੀ&period;ਓਝਾ ਨੇ ਦੱਸਿਆ ਕਿ ਉਸਾਰੀ ਅਤੇ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਲੋੜੀਂਦੇ ਕੰਮਾਂ ਨੂੰ ਪੂਰਾ ਕਰਨ ਲਈ ਸਟੇਡੀਅਮ ਨੂੰ ਵਿਸ਼ੇਸ਼ ਸ਼ਰਤਾਂ ਨਾਲ ਨਵਿਆਇਆ ਜਾਵੇਗਾ। ਇਸ ਲਈ ਵਿਰਾਸਤੀ ਇਮਾਰਤ ਹੋਣ ਕਰਕੇ ਇਸ ਨੂੰ ਨਵੀਂ ਦਿੱਖ ਦੇਣ ਵਿਚ ਕੋਈ ਦਿੱਕਤ ਨਹੀਂ ਆਵੇਗੀ।<strong> <&sol;strong><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;