<p><strong>ਪਠਾਨਕੋਟ&comma; 3 ਫਰਵਰੀ &vert;<&sol;strong> ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਚਮਰੋੜ &lpar;ਮਿਨੀ ਗੋਆ&rpar; ਵਿਚ ਐੱਨ&period; ਆਰ&period; ਆਈਜ਼ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਵੱਡੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ। ਦੁਨੀਆ ਦਾ ਅਜਿਹਾ ਕੋਈ ਦੇਸ਼ ਨਹੀਂ ਹੈ&comma; ਜਿਥੇ ਪੰਜਾਬੀਆਂ ਨੇ ਝੰਡੇ ਨਾ ਗੱਡੇ ਹੋਣ। ਸਾਰੀ ਦੁਨੀਆ ਵਿਚ ਪੰਜਾਬੀ ਵਸੇ ਹੋਏ ਹਨ। ਕੋਈ ਮੁਲਕ ਅਜਿਹਾ ਨਹੀਂ&comma; ਜਿਥੇ ਮੈਨੂੰ ਬੁਲਾ ਕੇ ਪੰਜਾਬੀਆਂ ਨੇ ਪਿਆਰ ਨਾ ਦਿੱਤਾ ਹੋਵੇ ਪਰ ਜਿਹੜਾ ਪਿਆਰ ਹੁਣ ਦਿੱਤਾ ਹੈ&comma; ਉਸ ਦਾ ਕਿਸੇ ਕਰੰਸੀ ’ਚ ਮੁੱਲ ਨਹੀਂ ਮੋੜਿਆ ਜਾ ਸਕਦਾ। ਜਿਹੜਾ ਫਤਵਾ ਮੇਰੇ ਹੱਕ ਵਿਚ ਲੋਕਾਂ ਨੇ ਦਿੱਤਾ&comma; ਲੋਕਾਂ ਦੇ ਇਸ ਪਿਆਰ ਦਾ ਕਰਜ਼ਾ ਉਹ ਨਹੀਂ ਉਤਾਰ ਸਕਦੇ।<&sol;p>&NewLine;<p>ਐੱਨ&period; ਆਰ&period; ਆਈਜ਼ ਨੂੰ ਘਰ ਪਰਤਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਆਪਣੀ ਜ਼ਮੀਨ ਲਈ ਕੁਝ ਕਰਕੇ ਦਿਖਾਇਆ ਜਾਵੇ। ਪੰਜਾਬ ਸਰਕਾਰ ਈਮਾਨਦਾਰ ਸਰਕਾਰ ਹੈ&comma; ਜੇ ਐੱਨ&period; ਆਰ&period; ਆਈਜ਼ ਵੀਰ ਪੰਜਾਬ ਵਿਚ ਕੋਈ ਕਾਰੋਬਾਰ ਖੋਲ੍ਹਦੇ ਹਨ ਤਾਂ ਪੰਜਾਬ ਸਰਕਾਰ ਵੱਧ ਚੜ੍ਹ ਕੇ ਉਨ੍ਹਾਂ ਦੀ ਮਦਦ ਕਰੇਗੀ। ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ। ਪਹਿਲਾਂ ਐੱਨ&period; ਆਰ&period; ਆਈਜ਼ ਨੂੰ ਦਿੱਲੀ ਤੋਂ ਪੰਜਾਬ ਤਕ ਪਹੁੰਚਦੇ ਕਈ ਵਾਰ ਪੁਲਿਸ ਮੁਲਾਜ਼ਮਾਂ ਤੋਂ ਬੇਇਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਸੀ&comma; ਜਿਸ ਨੂੰ ਦੇਖ ਕੇ ਉਨ੍ਹਾਂ ਦੇ ਬੱਚੇ ਕਹਿੰਦੇ ਸਨ ਕਿ ਸਾਨੂੰ ਇਥੋਂ ਹੀ ਵਾਪਸ ਲੈ ਜਾਓ। ਪਹਿਲਾਂ ਥਾਣਿਆਂ ਵਿਚ ਕੰਮ ਕਰਵਾਉਣ ਲਈ ਐੱਨ&period; ਆਰ&period; ਆਈਜ਼ ਨੂੰ ਕਈ ਚੱਕਰ ਲਾਉਣੇ ਪੈਂਦੇ ਸਨ&comma; ਇਥੋਂ ਤਕ ਜੇਬਾਂ ਗਰਮ ਕਰਨੀਆਂ ਪੈਂਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੈ। ਪਹਿਲਾਂ ਐੱਨ&period; ਆਰ&period; ਆਈਜ਼ ਦੀ ਵਾਪਸੀ ਡੇਟ ਤਕ ਕੰਮ ਲਈ ਟਾਲ-ਮਟੋਲ ਕੀਤਾ ਜਾਂਦਾ ਸੀ ਪਰ ਹੁਣ ਐੱਨ&period; ਆਰ&period; ਆਈਜ਼ ਥਾਣਿਆਂ ਵਿਚ ਬਕਾਇਦਾ ਪਹਿਲ ਦੇ ਆਧਾਰ ’ਤੇ ਕੰਮ ਕੀਤਾ ਜਾਂਦਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;