ਗੁਰਦਾਸਪੁਰ (ਜਸਵਿੰਦਰ ਬੇਦੀ) | ਡਿਜੀਟਲ ਇੰਡੀਆ ਦਾ ਇਕ ਦਾ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਠੱਗ ਨੇ ਆਪਣੇ-ਆਪ ਨੂੰ BSF ਅਫ਼ਸਰ ਦੱਸ ਕੇ ਗ਼ਰੀਬ ਢਾਬਾ ਮਾਲਕ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਉਸ ਦੇ 2 ਖਾਤਿਆਂ ‘ਚੋਂ 8 ਹਜ਼ਾਰ ਰੁਪਏ ਉਡਾ ਲਏ।

ਪੀੜਤਾ ਜਸਬੀਰ ਕੌਰ ਅਤੇ ਉਸ ਦੇ ਪਤੀ ਨੇ ਦੱਸਿਆ ਕਿ ਉਹ ਢਾਬਾ ਚਲਾਉਂਦੇ ਹਨ। ਬੀਤੇ ਦਿਨ ਇਕ ਆਦਮੀ ਜੋ ਆਪਣੇ-ਆਪ ਨੂੰ ਬੀਐੱਸਐੱਫ ਦਾ ਜਵਾਨ ਦੱਸਦਾ ਸੀ, ਨੇ ਫੋਨ ਕਰਕੇ ਉਨ੍ਹਾਂ ਨੂੰ 20 ਥਾਲੀਆਂ ਦਾ ਆਰਡਰ ਦਿੱਤਾ। ਐਡਵਾਂਸ ਮੰਗਣ ‘ਤੇ ਉਸ ਨੇ ਕਿਹਾ ਕਿ ਅਸੀਂ ਫੌਜੀ ਹਾਂ, ਧੋਖਾ ਨਹੀਂ ਕਰਾਂਗੇ। ਉਸ ਦੇ ਖਾਤੇ ‘ਚ ਪੈਸੇ ਪਾ ਦੇਵਾਂਗੇ। ਜਦੋਂ ਉਨ੍ਹਾਂ ਨੇ ਆਰਡਰ ਤਿਆਰ ਕਰ ਦਿੱਤਾ ਤਾਂ ਫੌਜੀ ਨੂੰ ਫੋਨ ਕੀਤਾ ਕਿ ਰੋਟੀ ਬਣ ਗਈ ਹੈ।

ਉਸ ਨੇ ਵਟਸਐਪ ‘ਤੇ ਇੱਕ ATM ਕਾਰਡ ਦੀ ਫੋਟੋ ਪਾ ਕੇ ਕਿਹਾ ਕਿ ਇਸ ਤਰ੍ਹਾਂ ATM ਦੀ ਫ਼ੋਟੋ ਖਿੱਚ ਦੇ ਭੇਜੋ ਅਤੇ ਕੁਝ ਸਮੇਂ ਬਾਅਦ ‌ਫੋਨ ‘ਤੇ ਆਇਆ OTP ਨੰਬਰ ਵੀ ਲੈ ਲਿਆ। ਕੁਝ ਸਮੇਂ ਬਾਅਦ ਫਿਰ ਉਸ ਨੇ ਫੋਨ ਕਰਕੇ ਕਿਹਾ ਕਿ ਪਹਿਲੇ ਅਕਾਊਂਟ ਵਿੱਚ ਪੈਸੇ ਨਹੀਂ ਜਾ ਰਹੇ, ਕੋਈ ਹੋਰ ਨੰਬਰ ਦਿਓ ਤਾਂ ਉਨ੍ਹਾਂ ਨੇ ਦੂਸਰਾ ਖਾਤਾ ਨੰਬਰ ਦਿੱਤਾ।

ਫੋਨ ਕੱਟਦਿਆਂ ਹੀ ਉਨ੍ਹਾਂ ਦੇ ਮੋਬਾਇਲ ‘ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਦੇ ਦੋਵੇਂ ਖਾਤਿਆਂ ‘ਚੋਂ ਸਾਰੀ ਜਮ੍ਹਾ ਪੂੰਜੀ ਕਢਵਾ ਲਈ ਗਈ। ਪੀੜਤਾ ਨੇ ਕਿਹਾ ਕਿ ਉਨ੍ਹਾਂ ਦਾ 8 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਠੱਗੀ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com) 

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)