ਜਲੰਧਰ. ਸਰਕਾਰੀ ਪ੍ਰਾਇਮਰੀ ਸਕੂਲ ਆਬਾਦਪੁਰਾ ਵਿੱਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਮਣਾਇਆ ਗਿਆ। ਇਸ ਮੌਕੇ ਜਿਲਾ ਮਹਿਲਾ ਕਾਂਗ੍ਰੇਸ ਪ੍ਰਧਾਨ ਅਤੇ ਪਾਰਸ਼ਦ ਵਾਰਡ ਨੰਬਰ 20 ਜਲੰਧਰ ਡਾ. ਜਸਲੀਨ ਸੇਠੀ ਅਤੇ ਸਮੂਹ ਕਾਂਗ੍ਰੇਸੀ ਵਰਕਰਾਂ ਨੇ ਬੱਚੀਆਂ ਨੂੰ ਫਲ ਅਤੇ ਬਿਸਕੁਟ ਵੰਡੇ। ਡਾ. ਜਸਲੀਨ ਸੇਠੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਸੋਚ ਕਰਕੇ ਹੀ ਪੰਜਾਬ ਇਕ ਵਾਰ ਫਿਰ ਤਰੱਕੀ ਦੀ ਰਾਹ ਵੱਲ ਵਧ ਰਿਹਾ ਹੈ। ਮੋਕੇ ਤੇ ਮੁੱਖ ਅਧਿਆਪਕ ਰਵਿੰਦਰ ਕੋਰ, ਸੁਤੰਤਰ ਭਾਰਤੀ, ਸੁਮਨ ਲਤਾ ਅਤੇ ਸਕੂਲ ਸਟਾਫ ਮੌਜੂਦ ਸੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।