ਚੰਡੀਗੜ੍ਹ, 7 ਨਵੰਬਰ | ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਵਿਜ਼ਟਰ ਵੀਜ਼ਾ ਦੇ ਨਿਯਮ ਵਿਚ ਵੱਡੇ ਬਦਲਾਅ ਕੀਤੇ ਹਨ, ਜਿਸ ‘ਚ ਕੈਨੇਡਾ ਸਰਕਾਰ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਹੁਣ ਕਿਸੇ ਨੂੰ ਵੀ ਕੈਨੇਡਾ ਦਾ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ।
ਹੁਣ ਜੇ ਕੋਈ ਕੈਨੇਡਾ ਜਾਣ ਦਾ ਠੋਸ ਕਾਰਨ ਨਹੀਂ ਦੱਸਦਾ ਤਾਂ ਉਸ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ। ਹੁਣ ਜਿੰਨੇ ਦਿਨ ਦਾ ਕੰਮ ਹੋਵੇਗਾ, ਉਸ ਮੁਤਾਬਿਕ ਵੀਜ਼ਾ ਮਿਲੇਗਾ ਕਿਉਂਕਿ ਲੋਕ ਕੈਨੇਡਾ ਵਿਚ ਜਾ ਕੇ ਵਿਜ਼ਟਰ ਵੀਜ਼ਾ ਨੂੰ ਵਰਕ ਵੀਜ਼ਾ ਵਿਚ ਤਬਦੀਲ ਕਰ ਕੇ ਉਧਰ ਪੈਸਿਆਂ ‘ਤੇ ਕੰਮ ਕਰਦੇ ਸਨ, ਜਿਸ ਕਾਰਨ ਕੈਨੇਡਾ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)