ਬਰੈਂਪਟਨ | ਕੈਨੇਡਾ ਦੇ ਓਂਟਾਰੀਓ ਦੇ ਸ਼ਹਿਰ ਬਰੈਂਪਟਨ ਦੀ ਪੀਲ ਰਿਜਨਲ ਪੁਲਿਸ ਨੇ ਨਾਬਾਲਿਗ ਕੁੜੀਆਂ ਨੂੰ ਜਬਰੀ ਦੇਹ ਵਪਾਰ ਦੇ ਧੰਦੇ ‘ਚ ਧੱਕਣ ਦੇ ਆਰੋਪ ‘ਚ 3 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। 

ਪੁਲਿਸ ਦੁਆਰਾ ਇੱਕ ਘਰ ‘ਚੋਂ ਨਾਬਾਲਗ ਲੜਕੀ ਨੂੰ ਇਨ੍ਹਾਂ ਨੌਜਵਾਨਾਂ ਦੇ ਕਬਜ਼ੇ ‘ਚੋਂ ਛੁਡਾਇਆ ਗਿਆ, ਜਿਸ ਨਾਲ ਕੁੱਟਮਾਰ ਵੀ ਕੀਤੀ ਗਈ ਸੀ ਤੇ ਉਸ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। 

ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ (23), ਹਰਕੁੰਵਰ ਸਿੰਘ (22) ਅਤੇ ਸੁਖਮਨਪ੍ਰੀਤ ਸਿੰਘ (23) ਵਜੋਂ ਹੋਈ ਹੈ। ਤਿੰਨਾਂ ਦੀ ਓਂਟਾਰੀਓ ਕੋਰਟ ਆਫ ਜਸਟਿਸ ਵਿਖੇ 22 ਅਗਸਤ ਨੂੰ ਪੇਸ਼ੀ ਸੀ। ਇਸ ਮਾਮਲੇ ‘ਚ ਚੌਥੇ ਦੋਸ਼ੀ ਦੀ ਭਾਲ ਜਾਰੀ ਹੈ।