ਪਟਿਆਲਾ | ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅੱਜ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਵਿਧਾਇਕਾ ਦਾ ਵਿਆਹ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਬਲਿਕ ਨੇ ਪਹਿਲਾਂ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ। ਹੁਣ ਪਰਿਵਾਰਕ ਜ਼ਿੰਮੇਵਾਰੀ ‘ਚ ਬੱਝੀ ਹਾਂ। ਵੱਡੀ ਜ਼ਿੰਮੇਵਾਰੀ ਨਿਭਾਉਣ ਵਾਲਾ ਕੋਈ ਚਾਹੀਦਾ ਸੀ ਇਸ ਲਈ ਵਿਆਹ ਦੇ ਬੰਧਨ ਵਿਚ ਬੱਝੀ ਹਾਂ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰਾਜਨੀਤਿਕ ਤੇ ਪਬਲੀਕਲ ਜ਼ਿੰਮੇਵਾਰੀ ਨਿਭਾਉਂਦੀ ਹਾਂ, ਉਸੇ ਤਰ੍ਹਾਂ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਣ ਦੀ ਕੋਸ਼ਿਸ਼ ਕਰਾਂਗੀ। ਵਿਧਾਇਕਾ ਦਾ ਕਹਿਣਾ ਹੈ ਕਿ ਰਾਜਨੀਤੀ ਦੇ ਵਿੱਚ ਵਿਚਰੇ ਹਾਂ ਤਾਂ ਜਿੰਮੇਵਾਰੀਆਂ ਵੱਡੀਆਂ ਸਨ ਇਸ ਲਈ ਜਿੰਮੇਵਾਰੀਆਂ ਨੂੰ ਵੰਡਾਉਣ ਵਾਲਾ ਕੋਈ ਚਾਹੀਦਾ ਸੀ।ਇਸ ਕਰਕੇ ਵਿਆਹ ਦਾ ਫੈਸਲਾ ਲਿਆ ਗਿਆ।
‘ਵੱਡੀਆਂ ਜ਼ਿੰਮੇਵਾਰੀਆਂ ਨੂੰ ਵੰਡਾਉਣ ਵਾਲਾ ਕੋਈ ਚਾਹੀਦਾ ਸੀ’, ਵਿਆਹ ਤੋਂ ਬਾਅਦ ਭਰਾਜ ਦਾ ਪਹਿਲਾ ਬਿਆਨ
Related Post