ਗਵਾਲੀਅਰ। ਗਵਾਲੀਅਰ ਵਿਚ ਪੰਚਾਇਤ ਚੋਣਾਂ ਦੌਰਾਨ ਮੂੰਹਬੋਲੇ ਦਿਓਰ ਨੇ ਦੋਸਤੀ ਕਰਕੇ ਭਾਬੀ ਨਾਲ ਨੇੜਲਾ ਰਿਸ਼ਤਾ ਬਣਾਇਆ ਤੇ ਧਮਕੀਆਂ ਦੇ ਕੇ ਬਲਾਤਕਾਰ ਕਰ ਦਿੱਤਾ। ਇੰਨਾ ਹੀ ਨਹੀਂ ਆਰੋਪੀ ਨੇ ਮਹਿਲਾ ਦਾ ਨਿਊਡ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕਰਨ ਲੱਗਾ। ਨਾਲ ਹੀ ਇਹ ਕਹਿਣ ਲੱਗਾ ਕੇ ਜੇਕਰ ਉਸ ਨਾਲ ਸਬੰਧ ਨਾ ਬਣਾਏ ਤਾਂ ਉਹ ਵੀਡੀਓ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਕਰਕੇ ਉਸਨੂੰ ਬਦਨਾਮ ਕਰ ਦੇਵੇਗਾ। ਆਪਣਾ ਵਿਆਹ ਬਚਾਉਣ ਲਈ ਮਹਿਲਾ ਚੁੱਪ ਰਹੀ ਪਰ ਆਰੋਪੀ ਦੀਆਂ ਲਗਾਤਾਰ ਹਰਕਤਾਂ ਨੂੰ ਦੇਖ ਕੇ ਉਹ ਪੁਲਿਸ ਥਾਣੇ ਪਹੁੰਚ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਬਿਲੌਲਾ ਦੇ ਜੌਰਾਸੀ ਸਥਿਤ ਕਿਰਾਰ ਮੁਹੱਲਾ ਵਾਸੀ 36 ਸਾਲਾ ਉਰਮਿਲਾ ਨੇ ਸ਼ਿਕਾਇਤ ਦਰਜ ਕੀਤੀ ਹੈ ਕਿ ਪੰਚਾਇਤ ਚੋਣਾਂ ਦੇ ਪ੍ਰਚਾਰ ਦੌਰਾਨ ਉਸਦੀ ਮੁਲਾਕਾਤ ਰਿਸ਼ਤੇ ਵਿਚ ਲੱਗਦੇ ਦਿਓਰ ਮੋਨੂੰ ਕਿਰਾਰ ਨਾਲ ਹੋਈ ਸੀ। ਉਨ੍ਹਾਂ ਵਿਚਾਲੇ ਦੋਸਤੀ ਹੋ ਗਈ। ਇਸਦੇ ਬਾਅਦ ਉਨ੍ਹਾਂ ਗੱਲਬਾਤ ਹੋਣ ਲੱਗੀ ਤੇ ਇਕ ਦਿਨ ਮੋਨੂੰ ਉਸਨੂੰ ਮਿਲਣ ਉਸਦੇ ਘਰ ਆਇਆ, ਉਸ ਸਮੇਂ ਘਰ ਵਿਚ ਕੋਈ ਨਹੀਂ ਸੀ। ਜਿਸ ਉਤੇ ਆਰੋਪੀ ਨੇ ਧਮਕਾ ਕੇ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਮਹਿਲਾ ਦਾ ਰਿਸ਼ਤੇ ਵਿਚ ਲੱਗਣ ਵਾਲਾ ਦਿਓਰ ਹੈ। ਇਸਦੇ ਬਾਅਦ ਵੀ ਆਰੋਪੀ ਉਸਨੂੰ ਫੋਟੋ ਤੇ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਪੀੜਤਾ ਦਾ ਸ਼ੋਸ਼ਣ ਕਰਦਾ ਰਿਹਾ।