ਚੰਡੀਗੜ੍ਹ, 8 ਅਕਤੂਬਰ | ਭਾਰਤ-ਕੈਨੇਡਾ ਤਣਾਅ ਵਿਚਾਲੇ ਪੰਜਾਬੀ ਸਿੰਗਰ ਗੁਰਦਾਸ ਮਾਨ ਨੇ ਕੈਨੇਡਾ ਦਾ ਟੂਰ ਰੱਦ ਕਰ ਦਿੱਤਾ ਹੈ। ਕੈਨੇਡਾ ਵਿਚ ਅੱਖੀਆਂ ਉਡੀਕਦੀਆਂ ਨਾਂ ਉਤੇ ਸ਼ੋਅ ਕਰਨਾ ਸੀ। ਟੂਰ ਦੇ ਪ੍ਰਮੋਟਰ ਗੁਰਜੀਤ ਬੱਲ ਨੇ ਜਾਣਕਾਰੀ ਦਿੱਤੀ। ਸ਼ੋਅ ਦੀਆਂ ਬੁੱਕ ਹੋਈਆਂ ਟਿਕਟਾਂ ਦਾ ਰਿਫੰਡ ਪੈਸਾ ਹੋਵੇਗਾ। ਜਲਦ ਟੀਮ ਵਲੋਂ ਨਵੀਆਂ ਟੀਮਾਂ ਦਾ ਐਲਾਨ ਹੋਵੇਗਾ। 22 ਤੋਂ 31 ਅਕਤੂਬਰ ਤਕ ਕੈਨੇਡਾ ਵਿਚ ਸ਼ੋਅ ਕਰਨਾ ਸੀ।
ਬੇਸਬਰੀ ਨਾਲ ਸ਼ੋਅ ਦੀ ਦਰਸ਼ਕ ਉਡੀਕ ਕਰ ਰਹੇ ਸਨ ਪਰ ਭਾਰਤ-ਕੈਨੇਡਾ ਦੇ ਵਿਗੜ ਰਹੇ ਰਿਸ਼ਤਿਆਂ ਕਰਕੇ ਫਿਲਹਾਲ ਇਹ ਦੌਰਾ ਰੱਦ ਕਰ ਦਿੱਤਾ ਗਿਆ ਹੈ। ਆਉਣ ਵਾਲੇ ਸਮੇਂ ਵਿਚ ਹੁਣ ਸ਼ੋਅ ਦੀਆਂ ਨਵੀਆਂ ਤਰੀਕਾਂ ਜਾਰੀ ਕੀਤੀਆਂ ਜਾਣਗੀਆਂ, ਜਿਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।