<p><strong>ਬੈਂਗਲੁਰੂ&sol;ਨਵੀਂ ਦਿੱਲੀ&comma; 16 ਜਨਵਰੀ &vert;<&sol;strong> ਭਾਰਤ ਪੁਲਾੜ ਵਿਚ ਦੋ ਪੁਲਾੜ ਯਾਨ ਨੂੰ ਸਫਲਤਾਪੂਰਵਕ ਡਾਕ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ ਰੂਸ&comma; ਅਮਰੀਕਾ ਅਤੇ ਚੀਨ ਹੀ ਅਜਿਹਾ ਕਰਨ &&num;8216&semi;ਚ ਸਫਲ ਰਹੇ ਹਨ। ਇਸਰੋ ਨੇ ਕਿਹਾ ਕਿ ਡਾਕਿੰਗ ਪ੍ਰਯੋਗ 16 ਜਨਵਰੀ ਦੀ ਸਵੇਰ ਨੂੰ ਪੂਰਾ ਹੋਇਆ ਸੀ।<&sol;p>&NewLine;<p>ਚੰਦਰਯਾਨ-4&comma; ਗਗਨਯਾਨ ਅਤੇ ਭਾਰਤੀ ਪੁਲਾੜ ਸਟੇਸ਼ਨ ਵਰਗੇ ਮਿਸ਼ਨ ਇਸ ਮਿਸ਼ਨ ਦੀ ਸਫਲਤਾ &&num;8216&semi;ਤੇ ਨਿਰਭਰ ਕਰਦੇ ਹਨ। ਚੰਦਰਯਾਨ-4 ਮਿਸ਼ਨ &&num;8216&semi;ਚ ਚੰਦਰਮਾ ਦੀ ਮਿੱਟੀ ਦੇ ਨਮੂਨੇ ਧਰਤੀ &&num;8216&semi;ਤੇ ਲਿਆਂਦੇ ਜਾਣਗੇ। ਗਗਨਯਾਨ ਮਿਸ਼ਨ ਵਿਚ ਮਨੁੱਖਾਂ ਨੂੰ ਪੁਲਾੜ ਵਿਚ ਭੇਜਿਆ ਜਾਵੇਗਾ।<&sol;p>&NewLine;<p>ਇਸਰੋ ਨੇ 30 ਦਸੰਬਰ ਨੂੰ ਰਾਤ 10 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਪੇਸ ਡਾਕਿੰਗ ਪ੍ਰਯੋਗ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਤਹਿਤ ਪੀਐਸਐਲਵੀ-ਸੀ60 ਰਾਕੇਟ ਨਾਲ ਧਰਤੀ ਤੋਂ 470 ਕਿਲੋਮੀਟਰ ਉਪਰ ਦੋ ਪੁਲਾੜ ਯਾਨ ਤਾਇਨਾਤ ਕੀਤੇ ਗਏ।<&sol;p>&NewLine;<p>7 ਜਨਵਰੀ&comma; 2025 ਨੂੰ ਇਸ ਮਿਸ਼ਨ ਵਿਚ ਦੋ ਪੁਲਾੜ ਯਾਨਾਂ ਨੂੰ ਜੋੜਿਆ ਜਾਣਾ ਸੀ ਪਰ ਇਸ ਨੂੰ ਟਾਲ ਦਿੱਤਾ ਗਿਆ। ਫਿਰ 9 ਜਨਵਰੀ ਨੂੰ ਡਾਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਾੜ ਯਾਨ ਨੂੰ 3 ਮੀਟਰ ਦੇ ਨੇੜੇ ਲਿਆਉਣ ਤੋਂ ਬਾਅਦ ਤਕਨੀਕੀ ਖਰਾਬੀ ਕਾਰਨ ਡਾਕਿੰਗ ਨਹੀਂ ਹੋ ਸਕੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;