ਜਲੰਧਰ, 18 ਨਵੰਬਰ | ਸ਼ਹਿਰ ‘ਚ ਸਵੇਰੇ 7 ਵਜੇ ਤੋਂ ਹੀ ਉਸ ਵੇਲੇ ਹਲਚਲ ਸ਼ੁਰੂ ਹੋ ਗਈ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਕੁਲ ਰੋਡ ‘ਤੇ ਜੋਹਲ ਮਾਰਕੀਟ ਵਿਖੇ ਸਥਿਤ ਮਸ਼ਹੂਰ ਅਗਰਵਾਲ ਢਾਬੇ ‘ਤੇ ਕੇਂਦਰੀ ਜੀਐਸਟੀ ਟੀਮ ਦੀ ਰੇਡ ਪਈ ਹੈ। ਇੱਕ ਟੀਮ ਢਾਬੇ ਵਿਖੇ ਅਤੇ ਦੂਜੀ ਟੀਮ ਮਾਲਕ ਦੇ ਘਰ ‘ਤੇ ਵੀ ਛਾਪੇਮਾਰੀ ਕਰਨ ਪਹੁੰਚੀ।
ਸੂਤਰਾਂ ਅਨੁਸਾਰ, ਢਾਬੇ ਤੋਂ ਨਕਦੀ ਵੀ ਬਰਾਮਦ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੇਡ ਪੂਰੀ ਹੋਣ ਤੋਂ ਬਾਅਦ ਜਾਣਕਾਰੀ ਦਿੱਤੀ ਜਾਵੇਗੀ।