&NewLine;<p class&equals;"wp-block-paragraph"><strong>ਕੈਨੇਡਾ&comma; 24 ਅਕਤੂਬਰ &vert;<&sol;strong> 20 ਅਕਤੂਬਰ ਨੂੰ ਚੰਡੀਗੜ੍ਹ&comma; ਮੁੰਬਈ ਤੇ ਬੈਂਗਲੁਰੂ ਵਿਚ ਆਪਣੇ ਕਮਰਸ਼ੀਅਲ ਦੂਤਘਰਾਂ ਵਿਚ ਵਿਅਕਤੀਗਤ ਸੇਵਾਵਾਂ ਨੂੰ ਮੁਅੱਤਲ ਕਰਨ ਤੇ ਭਾਰਤ ਵਿਚ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਗਿਆ ਸੀ। ਟ੍ਰੈਵਲ ਵੀਜ਼ਾ ਤੇ ਵਰਕ ਵੀਜ਼ੇ ਦੇ ਨਾਲ ਕੈਨੇਡਾ ਦੀ ਯਾਤਰਾ ਕਰਨ ਦੀ ਉਮੀਦ ਕਰ ਰਹੇ ਭਾਰਤੀ ਵਿਦਿਆਰਥੀ ਤੇ ਹੋਰ ਲੋਕ ਇਸ ਕਦਮ ਬਾਰੇ ਚਿੰਤਤ ਸਨ। ਹੁਣ ਵੀਜ਼ਾ ਦੇਣ ਵਾਲੀ ਵੀਐੱਫਐੱਸ ਗਲੋਬਲ ਨੇ ਕਿਹਾ ਕਿ ਉਸ ਦੇ ਕੈਨੇਡਾ ਲਈ ਵੀਜ਼ਾ ਕੇਂਦਰਾਂ ਵਿਚ ਸਾਧਾਰਨ ਤੌਰ &OpenCurlyQuote;ਤੇ ਕੰਮ ਜਾਰੀ ਰਹੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph">VFS ਨੇ ਕਿਹਾ ਕਿ ਕੈਨੇਡੀਅਨ ਵੀਜ਼ਾ ਬਿਨੈਕਾਰ ਅਜੇ ਵੀ ਪ੍ਰਸ਼ਾਸਕੀ ਸਹਾਇਤਾ ਪ੍ਰਾਪਤ ਕਰਨਗੇ ਅਤੇ ਆਪਣੇ ਕੇਂਦਰਾਂ &OpenCurlyQuote;ਤੇ ਬਾਇਓਮੈਟ੍ਰਿਕਸ ਜਮ੍ਹਾ ਕਰਨਗੇ। ਕੈਨੇਡਾ ਵੱਲੋਂ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਐਲਾਨ ਮਗਰੋਂ ਕੈਨੇਡਾ ਦਾ ਵੀਜ਼ਾ ਚਾਹੁਣ ਵਾਲਿਆਂ ਵਿਚ ਕੁਝ ਘਬਰਾਹਟ ਸੀ। ਦੱਸ ਦਈਏ ਕਿ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਸਿੱਖਿਆ ਹਾਸਲ ਕਰਨ ਦੇ ਉਦੇਸ਼ ਨਾਲ ਕੈਨੇਡਾ ਜਾਂਦੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਵੀਐੱਫਐੱਸ ਗਲੋਬਲ ਸਭ ਤੋਂ ਵੱਡੀ ਵੀਜ਼ਾ ਆਊਟਸੋਰਸਿੰਗ ਤੇ ਉਦਯੋਗਿਕ ਸੇਵਾ ਕੰਪਨੀਆਂ ਵਿਚੋਂ ਇਕ ਹੈ&comma; ਜੋ ਕੈਨੇਡਾ ਸਣੇ ਦੁਨੀਆ ਭਰ ਦੀਆਂ ਕਈ ਸਰਕਾਰਾਂ ਵੀਜ਼ਾ ਅਰਜ਼ੀਆਂ ਦੇ ਪ੍ਰਬੰਧ ਲਈ ਜ਼ਿੰਮੇਵਾਰ ਹੈ। ਇਸ ਲਈ ਹੁਣ ਵੀਐੱਫਐੱਸ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕੈਨੇਡਾ ਵੱਲੋਂ ਵਿਅਕਤੀਗਤ ਵੀਜ਼ੇ &OpenCurlyQuote;ਤੇ ਰੋਕ ਲਗਾਉਣ ਦੇ ਤੁਰੰਤ ਬਾਅਦ ਉਸ ਦੇ ਕੇਂਦਰ ਸਾਧਾਰਨ ਤੌਰ &OpenCurlyQuote;ਤੇ ਕੰਮ ਕਰਨਾ ਜਾਰੀ ਰੱਖਣ ਤਾਂ ਇਸ ਦਾ ਮਤਲਬ ਹੋਇਆ ਕਿ ਵੀਜ਼ਾ ਅਰਜ਼ੀ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੈਨੇਡਾ ਨੇ ਭਾਰਤ ਵਿਚ ਆਪਣੀ ਵੀਜ਼ਾ ਅਪਲਾਈ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਤੋਂ ਬੰਦ ਨਹੀਂ ਕੀਤਾ ਹੈ। ਉਸ ਨੇ ਸਿਰਫ ਤਿੰਨ ਕੇਂਦਰਾਂ &OpenCurlyQuote;ਤੇ ਵਿਅਕਤੀਗਤ ਸੇਵਾਵਾਂ ਨੂੰ ਮੁਅੱਤਲ ਕੀਤਾ ਹੈ। ਵੀਐੱਫਐੱਸ ਵੀਜ਼ਾ ਬਿਨੈਕਾਰ ਕੇਂਦਰਾਂ ਰਾਹੀਂ ਸਾਰੇ ਅਸਥਾਈ ਨਿਵਾਸੀ ਸ਼੍ਰੇਣੀਆਂ ਲਈ ਅਰਜ਼ੀਆਂ ਸਵੀਕਾਰ ਕਰਨ ਲਈ ਰਜਿਸਟਰਡ ਹਨ। ਇਸ ਵਿਚ ਵਿਜ਼ਿਟਰ ਵੀਜ਼ਾ&comma; ਐਜੂਕੇਸ਼ਨ ਵੀਜ਼ਾ ਅਤੇ ਵਰਕ ਪਰਮਿਟ ਦੇ ਨਾਲ-ਨਾਲ ਭਾਰਤ ਵਿਚ ਕੈਨੇਡੀਅਨ ਸਥਾਈ ਨਿਵਾਸੀਆਂ ਦੀਆਂ ਯਾਤਰਾ ਦਸਤਾਵੇਜ਼ ਅਰਜ਼ੀਆਂ ਸ਼ਾਮਲ ਹਨ। ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵਿਚ ਮੁਲਾਕਾਤਾਂ ਦਾ ਸਮਾਂ ਤੈਅ ਕਰਨਾ&comma; ਵੀਜ਼ਾ ਅਰਜ਼ੀਆਂ ਨੂੰ ਇਕੱਠਾ ਕਰਨਾ&comma; ਬਾਇਓਮੈਟ੍ਰਿਕਸ ਨਾਮਜ਼ਦਗੀਆਂ ਕਰਨਾ ਅਤੇ ਬਿਨੈਕਾਰਾਂ ਨੂੰ ਸੀਲਬੰਦ ਫੈਸਲੇ ਵਾਲੇ ਲਿਫਾਫਿਆਂ ਵਿਚ ਪਾਸਪੋਰਟ ਵਾਪਸ ਕਰਨਾ ਸ਼ਾਮਲ ਹੈ।<br><br>ਦੱਸ ਦਈਏ ਕਿ VFS ਗਲੋਬਲ ਇਹ ਨਿਸ਼ਚਿਤ ਕਰਨ ਲਈ ਸੇਵਾਵਾਂ ਪ੍ਰਦਾਨ ਕਰਦਾ ਹੈ ਕਿ ਵੀਜ਼ਾ ਫਾਰਮ ਸਹੀ ਤਰੀਕੇ ਨਾਲ ਭਰੇ ਤੇ ਜਮ੍ਹਾ ਕੀਤੇ ਗਏ ਹਨ। ਵੀਜ਼ਾ ਜਾਰੀ ਕਰਨ ਜਾਂ ਨਾ-ਮਨਜ਼ੂਰ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਤੋਂ ਕੈਨੇਡਾ ਦੀ ਵੀਜ਼ਾ ਨੀਤੀਆਂ ਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ IRCC ਇਮੀਗ੍ਰੇਸ਼ਨ ਅਫਸਰਾਂ ਦੁਆਰਾ ਕੀਤਾ ਜਾਂਦਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;