ਬ੍ਰੇਕਿੰਗ : ਲਾਰੈਂਸ ਇੰਟਰਵਿਊ ਦੇ ਮਾਮਲੇ ‘ਚ ਬਰਖਾਤਸ DSP ਗੁਰਸ਼ੇਰ ਨੂੰ ਅਦਾਲਤ ਤੋਂ ਝਟਕਾ, ਜ਼ਮਾਨਤ ਪਟੀਸ਼ਨ ਹੋਈ ਖਾਰਿਜ
ਚੰਡੀਗੜ੍ਹ, 15 ਜਨਵਰੀ | ਗੈਂਗਸਟਰ ਲਾਰੈਂਸ ਦੀ ਪੁਲਿਸ ਹਿਰਾਸਤ ਵਿਚ ਇੰਟਰਵਿਊ ਦੇ ਮਾਮਲੇ ਵਿਚ ਬਰਖ਼ਾਸਤ ਡੀਐਸਪੀ ਗੁਰਸ਼ੇਰ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਨੂੰ ਮੋਹਾਲੀ ਜ਼ਿਲ੍ਹਾ ਅਦਾਲਤ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਉਸ ਦੀ ਤਰਫੋਂ ਦਾਇਰ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ।
ਅਜਿਹੇ ‘ਚ ਹੁਣ ਉਸ ਨੂੰ ਜੇਲ ਤੋਂ ਬਚਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸ਼ਰਨ ਲੈਣੀ ਪਵੇਗੀ। ਪੰਜਾਬ ਪੁਲਿਸ ਦੀ ਤਰਫ਼ੋਂ ਅੱਜ ਸੀਨੀਅਰ ਅਧਿਕਾਰੀ ਅਦਾਲਤ ਵਿਚ ਪੇਸ਼ ਹੋਏ, ਨਾਲ ਹੀ ਮਾਮਲੇ ਦੀ ਜਾਂਚ ਨਾਲ ਸਬੰਧਤ ਰਿਕਾਰਡ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।
ਗੁਰਸ਼ੇਰ ਸਿੰਘ ਸਿੱਧੂ ਨੇ ਪਟੀਸ਼ਨ ਵਿਚ ਮੁੱਖ ਤੌਰ ’ਤੇ 2 ਦਲੀਲਾਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਵਿਚ ਉਨ੍ਹਾਂ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਗਲਤ ਹੈ। ਬਲਜਿੰਦਰ ਸਿੰਘ ਉਰਫ ਟਾਹਲਾ ਦੀ ਸ਼ਿਕਾਇਤ ਦੀ ਜਾਂਚ ਮੋਹਾਲੀ ਦੇ ਤਤਕਾਲੀ ਐਸਐਸਪੀ ਸੰਦੀਪ ਗਰਗ ਨੇ ਕੀਤੀ ਸੀ।
ਜਿਨ੍ਹਾਂ ਨੇ ਸ਼ਿਕਾਇਤ ਝੂਠੀ ਪਾਈ। ਹਾਲਾਂਕਿ ਬਾਅਦ ‘ਚ ਰੋਪੜ ਦੇ ਐੱਸਪੀ ਵੱਲੋਂ ਕੀਤੀ ਗਈ ਜਾਂਚ ਦੇ ਆਧਾਰ ‘ਤੇ ਐੱਫ.ਆਈ.ਆਰ ਕੀਤੀ ਗਈ, ਜੋ ਐਸਐਸਪੀ ਗਰਗ ਤੋਂ ਜੂਨੀਅਰ ਹੈ। ਅਰਜ਼ੀ ਵਿਚ ਦੂਜੀ ਦਲੀਲ ਇਹ ਹੈ ਕਿ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿਚ ਉਨ੍ਹਾਂ ਨੂੰ ਵੀ ਬਲੀ ਦਾ ਬੱਕਰਾ ਬਣਾਇਆ ਗਿਆ ਹੈ।
Related Post