ਕਪੂਰਥਲਾ, 28 ਸਤੰਬਰ | ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਲਾਲਾਬਾਦ ਪੁਲਿਸ ਨੇ ਅੱਜ ਸਵੇਰੇ 5 ਵਜੇ ਖਹਿਰਾ ਨੂੰ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਸੈਕਟਰ-5 ਵਿਚ ਉਨ੍ਹਾਂ ਦੇ ਘਰ ਵਿਚੋਂ ਹਿਰਾਸਤ ਵਿਚ ਲਿਆ ਹੈ। ਦਰਅਸਲ ਉਨ੍ਹਾਂ ਦੇ ਮੁਲਾਜ਼ਮ ਤੋਂ ਡਰੱਗ ਮਿਲਣ ‘ਤੇ ਇਹ ਐੈਕਸ਼ਨ ਲਿਆ ਗਿਆ ਹੈ। ਦੱਸ ਦਈਏ ਕਿ ਉਨ੍ਹਾਂ ‘ਤੇ ਇਸ ਤੋਂ ਪਹਿਲਾਂ 2015 ਦੇ ਐੱਨਡੀਪੀਐੱਸ ਐਕਟ ਦੇ ਇਕ ਪੁਰਾਣੇ ਮਾਮਲੇ ਵਿਚ ਵੀ ਕਾਰਵਾਈ ਹੋ ਚੁੱਕੀ ਹੈ।
ਈਡੀ ਨੇ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਇਆ ਸੀ ਜਿਥੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਈਡੀ ਨੇ ਦੋਸ਼ ਲਗਾਇਆ ਕਿ ਖਹਿਰਾ ਨੇ ਡਰੱਗ ਮਾਮਲੇ ਦੇ ਦੋਸ਼ੀਆਂ ਤੇ ਫਰਜ਼ੀ ਪਾਸਪੋਰਟ ਰੈਕੇਟ ਵਾਲਿਆਂ ਦੇ ਸਹਿਯੋਗੀ ਹਨ। ਇਸ ਤੋਂ ਪਹਿਲਾਂ ਵੀ ਭੁਲੱਥ ਸਥਿਤ ਰਿਹਾਇਸ਼ ‘ਤੇ ਈਡੀ ਨੇ ਛਾਪਾ ਮਾਰਿਆ ਸੀ।