ਟੋਕੀਓ |ਮੁੱਕੇਬਾਜ਼ ਲਵਲੀਨਾ ਨੇ ਕਾਂਸੀ ਦਾ ਮੈਡਲ ਜਿੱਤ ਲਿਆ ਹੈ। ਟੋਕੀਓ ਓਲੰਪਿਕਸ ਵਿੱਚ ਭਾਰਤ ਦਾ ਇਹ ਤੀਜਾ ਮੈਡਲ ਹੈ। ਤਿੰਨੇ ਮੈਡਲ ਮਹਿਲਾ ਖਿਡਾਰਨਾਂ ਵੱਲੋਂ ਜਿੱਤੇ ਗਏ ਹਨ। ਲਵਲੀਨਾ ਵੈਲਟਰਵੇਟ ਸੈਮੀ ਫ਼ਾਈਨਲ ਵਿੱਚ ਤੁਰਕੀ ਦੀ ਵਿਸ਼ਵ ਨੰਬਰ ਇਕ ਸੁਰਮੇਨੇਲੀ ਹੱਥੋਂ ਹਾਰੀ।
ਸੈਮੀ ਫ਼ਾਈਨਲ ਹਾਰਨ ਵਾਲੇ ਦੋਵੇਂ ਮੁੱਕੇਬਾਜ਼ਾਂ ਨੂੰ ਕਾਂਸੀ ਦਾ ਮੈਡਲ ਮਿਲਦਾ ਹੈ। ਓਲੰਪਿਕਸ ਮੈਡਲ ਜਿੱਤਣ ਵਾਲੀ ਲਵਲੀਨਾ ਅੱਠਵੀਂ ਭਾਰਤੀ ਮਹਿਲਾ ਖਿਡਾਰਨ ਅਤੇ ਤੀਜੀ ਮੁੱਕੇਬਾਜ਼ ਬਣ ਗਈ ਹੈ।
ਇਸ ਤੋਂ ਪਹਿਲਾਂ ਮੀਰਾਬਾਈ ਚਾਨੂ ਨੇ ਵੇਟ ਲਿਫਟਿੰਗ ਅਤੇ ਪੀਵੀ ਸਿੰਧੂ ਨੇ ਬੈਡਮਿੰਟਨ ‘ਚ ਬ੍ਰੋਂਜ਼ ਮੈਡਲ ਜਿੱਤਿਆ ਹੈ।