ਲੁਧਿਆਣਾ/ਜਗਰਾਓਂ | ਜਗਰਾਓਂ ‘ਚ ਸਕੂਲ ਬੱਸ ਤੇ PRTC ਦੀ ਟੱਕਰ ‘ਚ ਕਈ ਵਿਦਿਆਰਥੀ ਜ਼ਖਮੀ ਹੋ ਗਏ। 2 ਬੱਚੇ ਗੰਭੀਰ ਜ਼ਖਮੀ ਹਨ। ਜਗਰਾਓਂ-ਮੋਗਾ ਰੋਡ ‘ਤੇ ਵਿਦਿਆਰਥੀਆਂ ਨੂੰ ਘਰੋਂ-ਘਰੀਂ ਛੱਡਣ ਜਾ ਰਹੀ ਮਿੰਨੀ ਬੱਸ ਨਾਲ ਸਵਾਰੀ ਬੱਸ ਦੇ ਟਕਰਾਉਣ ਨਾਲ 2 ਦਰਜਨ ਵਿਦਿਆਰਥੀ ਜ਼ਖਮੀ ਹੋ ਗਏ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ।

ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਜਗਰਾਓਂ ਸਿਵਲ ਹਸਪਤਾਲ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਨੂੰ ਜਗਰਾਓਂ-ਲੁਧਿਆਣਾ ਰੋਡ ‘ਤੇ ਸਥਿਤ ਸੈਕਰਡ ਹਾਰਟ ਸਕੂਲ ਦੇ ਵਿਦਿਆਰਥੀਆਂ ਨੂੰ ਛੁੱਟੀ ਹੋਣ ‘ਤੇ ਸਕੂਲ ਦੀ ਮਿੰਨੀ ਬੱਸ ਵਿਦਿਆਰਥੀਆਂ ਨੂੰ ਛੱਡਣ ਲਈ ਜਗਰਾਓਂ ਵੱਲ ਨੂੰ ਜਾ ਰਹੀ ਸੀ।

ਸਥਾਨਕ ਮੋਗਾ ਰੋਡ ‘ਤੇ ਜੀ ਐੱਚ ਜੀ ਸਕੂਲ ਦੇ ਜੀ ਟੀ ਰੋਡ ‘ਤੇ ਪੈਂਦੇ ਕੱਟ ਨੇੜੇ ਵਿਦਿਆਰਥੀਆਂ ਨਾਲ ਭਰੀ ਬੱਸ ਦੀ ਸਵਾਰੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਬੱਸ ਦੇ ਡਰਾਈਵਰ ਸਮੇਤ ਮਿੰਨੀ ਬੱਸ ਵਿਚ ਲਗਭਗ ਸਾਰੇ ਹੀ 2 ਦਰਜਨ ਦੇ ਕਰੀਬ ਵਿਦਿਆਰਥੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ।