ਨਵਾਂਸ਼ਹਿਰ, 2 ਦਸੰਬਰ | ਇੱਕ ਪੁਲਿਸ ਚੌਕੀ ‘ਚ ਬੰਬ ਮਿਲਣ ਦੀ ਖਬਰ ਨੇ ਹਲਚਲ ਮਚਾ ਦਿੱਤੀ ਹੈ। ਪੁਲਿਸ ਚੌਕੀ ਤੋਂ ਬੰਬ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।

ਨਵਾਂਸ਼ਹਿਰ ਦੇ ਕਾਠਗੜ੍ਹ ਥਾਣੇ ਅਧੀਨ ਪੈਂਦੇ ਅੰਸਾਰ ਚੌਕੀ ’ਤੇ ਅੱਜ ਸਵੇਰੇ ਹੋਏ ਬੰਬ ਧਮਾਕੇ ਦੀ ਸੂਚਨਾ ਮਿਲਦਿਆਂ ਹੀ ਜ਼ਿਲੇ ਦੇ ਸੀਨੀਅਰ ਪੁਲਿਸ ਅਧਿਕਾਰੀ ਪੁਲਿਸ ਚੌਕੀ ’ਤੇ ਪੁੱਜੇ। ਅਧਿਕਾਰੀ ਅੰਸਾਰ ਪੁਲਿਸ ਚੌਕੀ ’ਤੇ ਬੈਠੇ ਹਨ।

ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਬੰਬ ਧਮਾਕਾ ਨਹੀਂ ਹੋਇਆ, ਸਗੋਂ ਬੰਬ ਮਿਲਿਆ ਹੈ। ਪੁਲਿਸ ਅਜੇ ਵੀ ਪੂਰੀ ਜਾਣਕਾਰੀ ਦੇਣ ਤੋਂ ਝਿਜਕ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰ ਕੇ ਮੀਡੀਆ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)