ਅੰਮ੍ਰਿਤਸਰ, 2 ਦਸੰਬਰ | ਨਵੇਂ ਸਾਲ ਦੇ ਮੌਕੇ ‘ਤੇ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਆਪਣੀ ਪਤਨੀ ਮਾਨਾ ਸ਼ੈੱਟੀ ਨਾਲ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਜਿੱਥੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਤਾਰੀਫ਼ ਕੀਤੀ।

ਸੁਨੀਲ ਸ਼ੈੱਟੀ ਹਰ ਸਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਹਨ। ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਮੌਜੂਦ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਸੁਨੀਲ ਸ਼ੈਟੀ ਨੇ ਪਹਿਲਾਂ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਿਆ, ਫਿਰ ਅਰਦਾਸ ਕੀਤੀ ਅਤੇ ਫਿਰ ਕੀਰਤਨ ਸਰਵਣ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਹਰ ਵਿਹੜੇ ‘ਚ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿਚਵਾਈਆਂ।

ਸੁਨੀਲ ਸ਼ੈਟੀ ਨੇ ਦੱਸਿਆ ਕਿ ਉਹ ਹਰ ਸਾਲ ਮੱਥਾ ਟੇਕਣ ਆਉਂਦੇ ਹਨ। ਇੱਥੇ ਆ ਕੇ ਉਹ ਬਹੁਤ ਖੁਸ਼ ਅਤੇ ਆਰਾਮ ਮਹਿਸੂਸ ਕਰਦੇ ਹਨ। ਅੱਜ ਵੀ ਉਹ ਗੁਰੂ ਅੱਗੇ ਮੱਥਾ ਟੇਕਣ ਆਏ ਸਨ। ਆਪਣੇ ਕਰੀਅਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਗੀਤ ਅਤੇ ਫ਼ਿਲਮਾਂ ਹਰ ਪਾਸੇ ਧੂਮ ਮਚਾ ਰਹੀਆਂ ਹਨ ਅਤੇ ਜੇਕਰ ਉਨ੍ਹਾਂ ਨੂੰ ਕਿਤੇ ਕੋਈ ਚੰਗਾ ਪ੍ਰਾਜੈਕਟ ਮਿਲਦਾ ਹੈ ਤਾਂ ਉਹ ਪੰਜਾਬੀ ਇੰਡਸਟਰੀ ਵਿਚ ਕੰਮ ਕਰਨਾ ਜ਼ਰੂਰ ਪਸੰਦ ਕਰਨਗੇ।