ਅੰਮ੍ਰਿਤਸਰ | ਇੱਕੋ ਸਰੀਰ ਨਾਲ ਜੁੜੇ ਅੰਮ੍ਰਿਤਸਰ ਦੇ ਸੋਹਣਾ-ਮੋਹਨਾ ਨੇ ਇਸ ਵਾਰ ਪਹਿਲੀ ਵੋਟ ਪਾਈ ਹੈ। ਪੈਰ ਤੋਂ ਢਿੱਡ ਤੱਕ ਇਨ੍ਹਾਂ ਦਾ ਸਰੀਰ ਇੱਕ ਹੈ ਅਤੇ ਢਿੱਡ ਤੋਂ ਉੱਪਰ 2 ਸਰੀਰ ਹਨ। ਇਸ ਲਈ ਇਨ੍ਹਾਂ ਨੂੰ ਵੋਟਿੰਗ ਕਾਰਡ ਵੀ ਅਲੱਗ-ਅਲੱਗ ਮਿਲੇ ਹੋਏ ਹਨ।

ਖਾਸ ਗੱਲ ਇਹ ਕਿ ਸੋਹਣਾ ਨੇ ਕਿਸ ਨੂੰ ਵੋਟ ਪਾਈ ਇਹ ਮੋਹਨਾ ਨੂੰ ਨਹੀਂ ਪਤਾ ਅਤੇ ਮੋਹਨਾ ਨੇ ਕਿਸ ਪਾਰਟੀ ਨੂੰ ਵੋਟ ਕੀਤਾ ਇਹ ਸੋਹਣਾ ਨਹੀਂ ਜਾਣਦਾ।

ਜਦੋਂ ਸੋਹਣਾ ਵੋਟ ਕਰਨ ਲੱਗਾ ਸੀ ਤਾਂ ਇਲੈਕਸ਼ਨ ਕਮੀਸ਼ਨ ਵੱਲੋਂ ਮੋਹਨਾ ਦੀਆਂ ਅੱਖਾਂ ਨੂੰ ਸਲੀਪਿੰਗ ਗੌਗਲਜ਼ ਨਾਲ ਢੱਕ ਦਿੱਤਾ ਗਿਆ ਸੀ। ਮੋਹਨਾ ਦੇ ਵੋਟ ਪਾਉਣ ਵੇਲੇ ਸੋਹਣਾ ਦੀਆਂ ਅੱਖਾਂ ਨੂੰ ਢੱਕ ਦਿੱਤਾ ਗਿਆ।

ਦੁਨੀਆ ਵਿੱਚ ਅਜਿਹਾ ਸ਼ਾਇਦ ਇਹ ਪਹਿਲਾ ਹੀ ਮਾਮਲਾ ਹੋਵੇਗਾ ਜਿਸ ਵਿੱਚ ਸਰੀਰ ਨਾਲ ਜੁੜੇ ਦੋ ਲੋਕਾਂ ਨੇ ਇਕੱਠੇ ਵੋਟ ਪਾਈ ਹੋਵੇ।

ਵੇਖੋ ਵੀਡੀਓ