ਜਗਰਾਓਂ/ਲੁਧਿਆਣਾ | ਹਾਂਸ ਕਲਾਂ ਦੇ ਚਿਕਨ ਕਾਰਨਰ ‘ਤੇ ਚੱਲ ਰਹੀ ਜਨਮਦਿਨ ਪਾਰਟੀ ਦੌਰਾਨ ਆਈਫੋਨ ਨੂੰ ਲੈ ਕੇ ਦੋਸਤਾਂ ‘ਚ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਇਕ ਨੌਜਵਾਨ ਨੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਘਟਨਾ ‘ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ 2 ਨੌਜਵਾਨ ਜ਼ਖਮੀ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿੱਚ 2 ਆਰੋਪੀ ਨੌਜਵਾਨਾਂ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਭਾਲ ਵਿੱਚ ਪੁਲਿਸ ਛਾਪੇ ਮਾਰ ਰਹੀ ਹੈ।

ਥਾਣਾ ਸਦਰ ਜਗਰਾਓਂ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਅੱਜ ਹਰਪ੍ਰੀਤ ਸਿੰਘ ਦਾ ਜਨਮਦਿਨ ਸੀ। ਉਸ ਦੇ ਦੋਸਤ ਰਣਦੀਪ ਸਿੰਘ ਵਾਸੀ ਪਿੰਡ ਪੁਡੈਣ, ਮਨਦੀਪ ਸਿੰਘ ਵਾਸੀ ਦਸਮੇਸ਼ ਨਗਰ, ਹਰਪ੍ਰੀਤ ਸਿੰਘ ਵਾਸੀ ਪਿੰਡ ਚੰਗਨਾ ਤੇ ਰਵਿੰਦਰਜੀਤ ਸਿੰਘ ਵਾਸੀ ਪੁਡੈਣ ਸਾਰੇ ਹਾਂਸ ਕਲਾਂ ਵਿੱਚ ਇਕੱਠੇ ਹੋ ਗਏ। ਸਭ ਤੋਂ ਪਹਿਲਾਂ ਸਾਰਿਆਂ ਨੇ ਮਿਲ ਕੇ ਘਰ ‘ਚ ਕੇਕ ਕੱਟਿਆ।

ਇਸ ਤੋਂ ਬਾਅਦ ਉਹ ਚਿਕਨ ਕਾਰਨਰ ‘ਤੇ ਪਾਰਟੀ ਕਰਨ ਗਏ। ਇਥੇ ਬੈਠ ਕੇ ਸਾਰਿਆਂ ਨੇ ਸ਼ਰਾਬ ਪੀਤੀ। ਮਨਦੀਪ ਨੇ ਆਪਣੇ ਸਾਰੇ ਦੋਸਤਾਂ ਨੂੰ ਆਪਣਾ ਆਈਫੋਨ ਹਰਪ੍ਰੀਤ ਨੂੰ ਦੇਣ ਬਾਰੇ ਦੱਸਿਆ। ਇਸ ਦੌਰਾਨ ਰਣਦੀਪ ਨੇ ਕਿਹਾ ਕਿ ਤੂੰ ਤਾਂ ਹਰਪ੍ਰੀਤ ਨੂੰ ਉਸ ਦੇ ਜਨਮਦਿਨ ‘ਤੇ ਫੋਨ ਦੇਣਾ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ।

ਮਾਮਲਾ ਇੰਨਾ ਵੱਧ ਗਿਆ ਕਿ ਮਨਦੀਪ ਤੇ ਹਰਪ੍ਰੀਤ ਨੇ ਰਣਦੀਪ ‘ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜਦੋਂ ਰਣਦੀਪ ਦੇ ਭਰਾ ਰਵਿੰਦਰਜੀਤ ਸਿੰਘ ਤੇ ਲਖਵੀਰ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੋਵਾਂ ‘ਤੇ ਵੀ ਹਮਲਾ ਕਰ ਦਿੱਤਾ।

ਗੰਭੀਰ ਜ਼ਖਮੀ ਰਣਦੀਪ ਨੂੰ ਉਸ ਦੇ ਭਰਾ ਨੇ ਨਿੱਜੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਜਗਰਾਓਂ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਰਣਦੀਪ ਨੂੰ ਮ੍ਰਿਤਕ ਐਲਾਨ ਦਿੱਤਾ।

ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਰਣਦੀਪ ਦੇ ਭਰਾ ਰਵਿੰਦਰਜੀਤ ਦੇ ਬਿਆਨਾਂ ਦੇ ਆਧਾਰ ‘ਤੇ ਮਨਦੀਪ ਤੇ ਹਰਪ੍ਰੀਤ ਸਿੰਘ ਖਿਲਾਫ ਥਾਣਾ ਸਦਰ ਜਗਰਾਓਂ ‘ਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਘਰ ਦੇ ਵਿਹੜੇ ਤੋਂ ਸ਼ੁਰੂ ਕੀਤਾ ਬਿਸਕੁਟ ਬਨਾਉਣਾ, ਅੱਜ ਹੈ 700 ਕਰੋੜ ਦਾ ਬਿਜ਼ਨੈਸ

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ