<p><strong>ਫਾਜ਼ਿਲਕਾ&comma; 23 ਨਵੰਬਰ &vert;<&sol;strong> ਬੀਤੀ ਰਾਤ ਅਬੋਹਰ ਦੇ ਪਿੰਡ ਢਾਬਾਂ ਕੋਕੜੀਆਂ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਵਿਚ ਟਕਰਾਅ ਹੋ ਗਿਆ। ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਖੂਨੀ ਟਕਰਾਅ ਨੂੰ ਅੰਜਾਮ ਦਿੱਤਾ ਗਿਆ&comma; ਜਿਸ ਵਿਚ ਸਾਬਕਾ ਪਟਵਾਰੀ&comma; ਉਸ ਦੇ ਲੜਕੇ ਅਤੇ ਭਤੀਜੇ ਸਮੇਤ ਕੁੱਲ ਚਾਰ ਵਿਅਕਤੀ ਜ਼ਖ਼ਮੀ ਹੋ ਗਏ&comma; ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।<&sol;p>&NewLine;<p>ਹਸਪਤਾਲ ਵਿਚ ਦਾਖ਼ਲ ਸਾਬਕਾ ਪਟਵਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ 10 ਮਰਲੇ ਜ਼ਮੀਨ ਹੈ। ਬੀਤੀ ਰਾਤ ਜਦੋਂ ਉਹ ਆਪਣੀ ਜ਼ਮੀਨ ਵਿਚ ਕਣਕ ਦੀ ਬਿਜਾਈ ਕਰ ਰਿਹਾ ਸੀ ਤਾਂ ਖੇਤ ਮਾਲਕ ਤੇ ਉਸ ਦੇ ਕਰੀਬੀ ਰਿਸ਼ਤੇਦਾਰ ਆਪਣੇ ਦਰਜਨ ਭਰ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਆਏ ਅਤੇ ਉਸ ’ਤੇ ਹਮਲਾ ਕਰ ਦਿੱਤਾ। ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਦੀ ਲੱਤ ਤੋੜ ਦਿੱਤੀ&comma; ਜਦਕਿ ਉਸ ਦੇ ਲੜਕੇ ਕੁਲਦੀਪ ਅਤੇ ਭਤੀਜੇ ਬਾਬੂ ਪੁੱਤਰ ਜੋਗਿੰਦਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ&comma; ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ।<&sol;p>&NewLine;<p>ਇੱਥੇ ਇਸੇ ਮਾਮਲੇ ਵਿਚ ਜ਼ਖ਼ਮੀ ਹੋਏ ਦੂਸਰੀ ਧਿਰ ਦੇ ਪੁੱਤਰ ਮਨਪ੍ਰੀਤ ਪੁੱਤਰ ਅੰਗਰੇਜ਼ ਨੇ ਦੱਸਿਆ ਕਿ ਉਨ੍ਹਾਂ ਦਾ ਜ਼ਮੀਨੀ ਝਗੜਾ ਨਹੀਂ ਸਗੋਂ ਪਾਣੀ ਦੇ ਮੁੱਦੇ ’ਤੇ ਲੜਾਈ ਹੈ। ਬੀਤੀ ਰਾਤ ਜਦੋਂ ਉਹ ਆਪਣੇ ਖੇਤਾਂ ਨੂੰ ਪਾਣੀ ਦੀ ਸਪਲਾਈ ਬੰਦ ਕਰਨ ਗਿਆ ਤਾਂ ਉਕਤ ਗਿਰੋਹ ਦੇ ਲੋਕਾਂ ਨੇ ਉਸ &&num;8216&semi;ਤੇ ਹਮਲਾ ਕਰ ਕੇ ਉਸ ਦੀ ਕੂਹਣੀ ਤੋੜ ਦਿੱਤੀ ਅਤੇ ਉਸ ਦੀ ਇਕ ਉਂਗਲੀ ਵੀ ਵੱਢ ਦਿੱਤੀ।<&sol;p>&NewLine;<p>ਇੱਥੇ ਹਸਪਤਾਲ ਦੇ ਡਾਕਟਰਾਂ ਨੇ ਜ਼ਖ਼ਮੀਆਂ ਦਾ ਇਲਾਜ ਕਰ ਕੇ ਉਨ੍ਹਾਂ ਨੂੰ ਐਕਸਰੇ ਕਰਵਾਉਣ ਦੀ ਸਲਾਹ ਦਿੱਤੀ ਹੈ ਅਤੇ ਹਮਲੇ ਸਬੰਧੀ ਥਾਣਾ ਸਦਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਦਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;