ਮੁੰਬਈ| ਭਾਜਪਾ ਵਿਧਾਇਕ ਗੀਤਾ ਜੈਨ ਨੇ ਠਾਣੇ ਜ਼ਿਲੇ ‘ਚ ਮੀਰਾ-ਭਾਈਂਡਰ ਨਗਰਪਾਲਿਕਾ ਦੇ ਇਕ ਜੂਨੀਅਰ ਇੰਜੀਨੀਅਰ ਦਾ ਕਾਲਰ ਫੜ ਕੇ ਉਸ ਦੇ ਕੰਨ ‘ਤੇ ਥੱਪੜ ਮਾਰ ਦਿੱਤਾ। ਇਸ ਮਾਮਲੇ ਨਾਲ ਸਬੰਧਤ ਵੀਡੀਓ ਵਾਇਰਲ ਹੋ ਰਿਹਾ ਹੈ। ਵੱਧਦੇ ਵਿਵਾਦ ਨੂੰ ਦੇਖਦੇ ਹੋਏ ਵਿਧਾਇਕਾ ਨੇ ਇਸ ਦਾ ਕਾਰਨ ਦੱਸਿਆ ਹੈ। ਇਹ ਕਾਰਵਾਈ ਮੀਰਾ-ਭਾਈਂਡਰ ਦੇ ਕਾਸ਼ਮੀਰਾ ਇਲਾਕੇ ‘ਚ ਗੈਰ-ਕਾਨੂੰਨੀ ਨਿਰਮਾਣ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਕੀਤੀ ਗਈ। ਇੰਜਨੀਅਰ ਦੀ ਕੁੱਟਮਾਰ ਕਿਉਂ ਕੀਤੀ?

ਇਸ ਮਾਮਲੇ ਬਾਰੇ ਗੀਤਾ ਜੈਨ ਨੇ ਕਿਹਾ, ‘ਚਾਹੇ ਗ਼ੈਰ-ਕਾਨੂੰਨੀ ਹੋਵੇ ਜਾਂ ਕਾਨੂੰਨੀ, ਜੂਨ ਮਹੀਨੇ ਵਿਚ ਕੋਈ ਵੀ ਮਕਾਨ ਨਹੀਂ ਢਾਹੁਣਾ ਹੈ, ਇਸ ਨੂੰ ਸਰਕਾਰ ਦੇ ਹੁਕਮਾਂ ਵਿਚ ਸਾਫ ਸਾਫ ਕਿਹਾ ਗਿਆ ਹੈ।

ਬਰਸਾਤ ਦੇ ਮੌਸਮ ਦੌਰਾਨ ਨਾਜਾਇਜ਼ ਮਕਾਨਾਂ ਨੂੰ ਢਾਹੁਣ ‘ਤੇ ਵੀ ਪਾਬੰਦੀ ਹੈ। ਮੈਂ ਇੰਜੀਨੀਅਰ ਨੂੰ ਬੁਲਾ ਕੇ ਪੁੱਛਿਆ ਕਿ ਉਸ ਨੇ ਉਸ ਵਿਅਕਤੀ ਦਾ ਘਰ ਕਿਉਂ ਢਾਹਿਆ, ਜਦੋਂ ਮਕਾਨ ਦਾ ਮਾਲਕ ਖੁਦ ਜੇ.ਸੀ.ਬੀ ਲਿਆ ਕੇ ਨਾਜਾਇਜ਼ ਉਸਾਰੀ ਨੂੰ ਢਾਹੁਣ ਵਾਲਾ ਸੀ। ਅਧਿਕਾਰੀ ਨੇ ਉਸ ਦਾ ਘਰ ਪੂਰੀ ਤਰ੍ਹਾਂ ਤੋੜ ਦਿੱਤਾ।

ਅੱਗੇ ਵਿਧਾਇਕ ਨੇ ਕਿਹਾ ਕਿ ਪੀੜਤ ਪਰਿਵਾਰ ਦੀ ਔਰਤ ਰੋਂਦੀ ਹੋਈ ਕਹਿ ਰਹੀ ਸੀ ਕਿ ਉਸ ਨੂੰ ਮਾਰਿਆ ਗਿਆ, ਘਸੀਟ ਕੇ ਲੈ ਗਿਆ। ਇੰਜੀਨੀਅਰ ਉਸ ਔਰਤ ਨੂੰ ਦੇਖ ਕੇ ਹੱਸ ਰਿਹਾ ਸੀ। ਉਸ ਔਰਤ ਨੂੰ ਕਿਸ ਹੱਦ ਤੱਕ ਅਪਮਾਨਿਤ ਹੋਣ ਦਿੱਤਾ ਜਾਵੇਗਾ? ਉਹ ਇਸ ਗੱਲ ‘ਤੇ ਰੋ ਰਹੀ ਹੈ। ਅਜਿਹੇ ਸਮੇਂ ਉਹ ਇੰਜੀਨੀਅਰ ਹੱਸ ਰਿਹਾ ਸੀ। ਔਰਤ ਦੀ ਬੇਇੱਜ਼ਤੀ ਕੀਤੀ ਗਈ, ਇਸ ਲਈ ਗੁੱਸਾ ਆ ਗਿਆ। ਇਸ ਲਈ ਮੈਂ ਇੰਜੀਨੀਅਰ ਦੇ ਥੱਪੜ ਮਾਰਿਆ।

ਦੱਸ ਦੇਈਏ ਕਿ ਨਗਰਪਾਲਿਕਾ ਨੇ ਕਾਸ਼ੀਮੀਰਾ ‘ਚ ਗੈਰ-ਕਾਨੂੰਨੀ ਨਿਰਮਾਣ ਖਿਲਾਫ ਕਾਰਵਾਈ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਅਜਿਹੇ ‘ਚ ਮੰਗਲਵਾਰ ਨੂੰ ਇਕ ਝੁੱਗੀ ‘ਚ ਗੈਰ-ਕਾਨੂੰਨੀ ਨਿਰਮਾਣ ਖਿਲਾਫ ਕਾਰਵਾਈ ਕੀਤੀ ਗਈ। ਇਹ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੇ ਅਧਿਕਾਰੀਆਂ ਨੇ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਇਸ ਭੰਨਤੋੜ ਦੀ ਕਾਰਵਾਈ ਨੂੰ ਅੰਜਾਮ ਦਿੱਤਾ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)