ਬਿਹਾਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੂਰਨੀਆ ‘ਚ ਭੈਣ ਦੀ ਬਰਾਤ ਬੂਹੇ ‘ਤੇ ਪਹੁੰਚਣ ਵਾਲੀ ਸੀ ਪਰ ਬਰਾਤ ਤੋਂ ਪਹਿਲਾਂ ਹੀ 2 ਭਰਾਵਾਂ ਦੀਆਂ ਲਾਸ਼ਾਂ ਘਰ ਪਹੁੰਚ ਗਈਆਂ। ਇਸ ਤੋਂ ਬਾਅਦ ਘਰ ‘ਚ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਐਤਵਾਰ ਸ਼ਾਮ ਨੂੰ ਦੋਵੇਂ ਭਰਾ ਬਾਈਕ ‘ਤੇ ਬਲੇਜ਼ਰ ਖਰੀਦਣ ਲਈ ਬਾਜ਼ਾਰ ਗਏ ਸਨ। ਵਾਪਸ ਆਉਂਦੇ ਸਮੇਂ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵੇਂ ਭਰਾਵਾਂ ਦੀ ਮੌਤ ਹੋ ਗਈ।

ਘਟਨਾ ਤੋਂ ਬਾਅਦ 23 ਸਾਲਾ ਜੂਲੀ ਦਾ ਕਿਸੇ ਤਰ੍ਹਾਂ ਘਰ ਦੀ ਬਜਾਏ ਮੰਦਿਰ ‘ਚ ਵਿਆਹ ਕਰਵਾਇਆ ਗਿਆ। ਮਾਮਲਾ ਮੀਰਗੰਜ ਥਾਣਾ ਖੇਤਰ ਦੇ ਘਰੜੀ ਪਿੰਡ ਦਾ ਹੈ। ਮ੍ਰਿਤਕਾਂ ਦੀ ਪਛਾਣ ਛੋਟੂ ਕੁਮਾਰ 18 ਸਾਲ ਅਤੇ ਸੁਮਨ ਕੁਮਾਰ ਯਾਦਵ 20 ਸਾਲ ਵਜੋਂ ਹੋਈ ਹੈ। ਦਰਅਸਲ 25 ਜੂਨ ਐਤਵਾਰ ਨੂੰ ਨਿਖਿਲ ਨਾਲ ਅਨਮੋਲ ਯਾਦਵ ਦੀ ਬੇਟੀ ਜੂਲੀ ਦੇ ਵਿਆਹ ਦੀਆਂ ਤਿਆਰੀਆਂ ਘਰ ‘ਚ ਚੱਲ ਰਹੀਆਂ ਸਨ। ਪਰਿਵਾਰ ਸਮੇਤ ਪਿੰਡ ਦੇ ਲੋਕ ਸ਼ਾਮ ਹੁੰਦਿਆਂ ਹੀ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਜੁਟ ਗਏ। ਜੂਲੀ ਨੇ ਦੁਲਹਨ ਦੇ ਕੱਪੜੇ ਪਹਿਨੇ ਹੋਏ ਸਨ। ਇਸ ਖ਼ਬਰ ਤੋਂ ਬਾਅਦ ਪਿੰਡ ਵਿਚ ਸੰਨਾਟਾ ਛਾ ਗਿਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ