ਨਵੀਂ ਦਿੱਲੀ । ਮਸ਼ਹੂਰ ਮਰਾਠੀ ਪਰਿਵਾਰਕ ਟੀਵੀ ਸ਼ੋਅ ਸਹਿਕੁਟੁੰਬ ਸਹਿਪਰਿਵਾਰ ਦੀ ਐਕਟ੍ਰੈੱਸ ਸਵਾਤੀ ਭਦਾਵੇ ਨੇ ਗੋਰੇਗਾਂਵ ਪੁਲਿਸ ਸਟੇਸ਼ਨ ‘ਚ ਪ੍ਰੋਡਕਸ਼ਨ ਕੰਟਰੋਲਰ ਸਵਪਨਿਲ ਲੋਖੰਡੇ (ਬੰਟੀ) ਦੇ ਖਿਲਾਫ ਐੱਫਆਈਆਰ ਦਰਜ ਕਰਵਾਈ ਹੈ।

ਈਟਾਈਮਜ਼ ਟੀਵੀ ਨਾਲ ਇਕ ਇੰਟਰਵਿਊ ਵਿੱਚ ਸਵਾਤੀ ਨੇ ਸਹਿਕੁਟੁੰਬ ਸਹਿਪਰਿਵਾਰ ਦੇ ਪ੍ਰੋਡਕਸ਼ਨ ਕੰਟਰੋਲਰ ‘ਤੇ ਹੈਰਾਨ ਕਰਨ ਵਾਲੇ ਆਰੋਪ ਲਾਏ ਤੇ ਕਿਹਾ ਕਿ ਉਸ ਨੇ ਆਪਣੇ ਕਰੀਅਰ ਵਿੱਚ ਅਜਿਹਾ ਕਦੇ ਅਨੁਭਵ ਨਹੀਂ ਕੀਤਾ।

ਸ਼ੋਅ ‘ਚ ਕੰਮ ਕਰਨ ਬਾਰੇ ਗੱਲ ਕਰਦਿਆਂ ਸਵਾਤੀ ਨੇ ਕਿਹਾ, ”ਮੈਂ ਸ਼ੋਅ ‘ਚ ਨੰਦਿਤਾ ਪਾਟਕਰ ਦੇ ਲਈ ਬਾਡੀ ਡਬਲ ਦਾ ਕੰਮ ਕੀਤਾ। ਮੈਂ ਕਈ ਸਾਲਾਂ ਤੋਂ ਇੰਡਸਟਰੀ ਵਿੱਚ ਹਾਂ। ਨੰਦਿਤਾ ਪਾਟਕਰ ਕਿਸੇ ਕਾਰਨ ਸੈੱਟ ‘ਤੇ ਲੇਟ ਹੋ ਗਈ ਸੀ, ਇਸ ਲਈ ਮੈਨੂੰ ਉਸ ਦੀ ਭੂਮਿਕਾ ਨਿਭਾਉਣੀ ਪਈ ਕਿਉਂਕਿ ਇਕ ਸ਼ਾਟ ਵਿੱਚ ਸਿਰਫ ਉਸ ਦੀ ਬੈਕਸਾਈਡ ਦੀ ਜ਼ਰੂਰਤ ਸੀ।”

ਕੰਮ ਦੇ ਬਦਲੇ ਦਿੱਤੀ ਸ਼ਰਮਨਾਕ ਆਫਰ

ਘਟਨਾ ਬਾਰੇ ਦੱਸਦਿਆਂ ਸਵਾਤੀ ਨੇ ਕਿਹਾ, ”ਸਵਪਨਿਲ ਲੋਖੰਡੇ (ਬੰਟੀ) ਨੇ ਮੇਰਾ ਨੰਬਰ ਮੰਗਿਆ। ਬਾਅਦ ਵਿੱਚ ਉਸ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਪੁਣੇ ‘ਚ ਕੰਮ ਲਈ ਰਾਜੀ ਹਾਂ ਜਾਂ ਨਹੀਂ। ਮੈਂ ਕਿਹਾ ਹਾਂ, ਮੈਂ ਰਾਜੀ ਹਾਂ ਤੇ ਕਿਤੇ ਵੀ ਕੰਮ ਕਰ ਸਕਦੀ ਹਾਂ। ਫਿਰ ਉਸ ਨੇ ਮੈਨੂੰ ਪੁੱਛਿਆ, ਮੈਂ ਉਸ ਨੂੰ ਇਸ ਦੇ ਬਦਲੇ ਕੀ ਦੇ ਸਕਦੀ ਹਾਂ?”

ਮੈਂ ਉਸ ਨੂੰ ਕਿਹਾ ਕਿ ਮੈਂ ਉਸ ਨੂੰ ਕੰਮ ਦੇ ਬਦਲੇ ਕਮਿਸ਼ਨ ਦੇਵਾਂਗੀ ਪਰ ਉਸ ਨੇ ਕਿਹਾ ਕਿ ਉਹ ਕੁਝ ਹੋਰ ਚਾਹੁੰਦਾ ਹੈ। ਉਸ ਨੇ ਸਾਫ਼ ਕਿਹਾ ਕਿ ਉਹ ਮੇਰੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਹੈ। ਬਦਲੇ ਵਿੱਚ ਉਸ ਨੇ ਮੈਨੂੰ ਹੋਰ ਕੰਮ ਦਿਵਾਉਣ ਦਾ ਵਾਅਦਾ ਵੀ ਕੀਤਾ।

ਪੁਲਿਸ ਨੇ ਕੀਤਾ ਗ੍ਰਿਫਤਾਰ

ਸਵਾਤੀ ਨੇ ਅੱਗੇ ਕਿਹਾ, ”ਮੈਂ ਕਈ ਸਾਲਾਂ ਤੋਂ ਇੰਡਸਟਰੀ ‘ਚ ਕੰਮ ਕਰ ਰਹੀ ਹਾਂ। ਮੈਂ ਕ੍ਰਾਈਮ ਪੈਟਰੋਲ ਵਿੱਚ ਵੀ ਕੰਮ ਕੀਤਾ ਹੈ। ਹਿੰਦੀ ਟੀਵੀ ਸ਼ੋਅ ਦੇ ਨਾਲ-ਨਾਲ ਮੈਂ ਫੁਲਾਲਾ ਸੁਗੰਧਾ ਮਟੀਚਾ, ਜੀਜਾਮਾਤਾ ਆਦਿ ਵਰਗੇ ਮਰਾਠੀ ਸ਼ੋਅ ਵਿੱਚ ਵੀ ਕੰਮ ਕੀਤਾ ਪਰ ਕਦੇ ਵੀ ਅਜਿਹਾ ਅਨੁਭਵ ਨਹੀਂ ਕੀਤਾ। ਮੈਂ ਗੋਰੇਗਾਂਵ ਪੁਲਿਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕਰਵਾਈ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਪੁਲਿਸ ਨੇ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।”

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ