ਨਵੀਂ ਦਿੱਲੀ/ਚੰਡੀਗੜ੍ਹ/ਜਲੰਧਰ/ਲੁਧਿਆਣਾ | ਅੱਜ ਦੁਪਹਿਰ 12 ਵਜੇ ਤੋਂ ਬਾਅਦ ਭਾਰਤ ਚ Whatsapp ਦਾ ਸਰਵਰ ਡਾਊਨ ਹੋ ਗਿਆ, ਜਿਸ ਕਾਰਨ ਲੋਕ ਇਕ-ਦੂਜੇ ਨੂੰ ਮੈਸੇਜ਼ ਨਹੀਂ ਭੇਜ ਪਾ ਰਹੇ। whatsapp ਦਾ ਸਰਵਰ ਡਾਊਨ ਹੋਣ ਕਾਰਨ ਆਮ ਆਦਮੀ ਤੋਂ ਲੈ ਕੇ ਕਾਰਬਾਰੀ ਤਕ ਹਰ ਇਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਵਿੱਟਰ ਤੇ ਵਟਸਐਪ ਬੰਦ ਹੋਣ ਦੀ ਖਬਰ ਅੱਗ ਵਾਂਗ ਫੈਲ ਗਈ। ਲੋਕਾਂ ਨੇ ਵਟਸਐਪ ਡਾਊਨ ਦਾ ਹੈਸ਼ਟੈਗ ਟ੍ਰੈਂਡ ਕਰਵਾ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ 7 ਦੇਸ਼ਾਂ ਚ ਵਟਸਐਪ ਦਾ ਸਰਵ ਡਾਊਨ ਹੋ ਗਿਆ ਹੈ। ਵਟਸਐਪ ਵਲੋਂ ਕਿਹਾ ਗਿਆ ਹੈ ਕਿ ਅਸੀਂ ਇਹ ਪਤਾ ਕਰ ਰਹੇ ਹਾਂ ਕਿ ਦਿੱਕਤ ਕਿਵੇਂ ਆਈ ਹੈ। ਫਿਲਹਾਲ ਇਹ ਨਹੀਂ ਦੱਸਿਆ ਜਾ ਸਕਦਾ ਕਿ ਕਿੰਨੀ ਦੇਰ ਚ ਇਹ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ।

ਤੁਹਾਨੂੰ ਵਸਟਐਪ ਡਾਊਨ ਹੋਣ ਕਾਰਨ ਕੀ ਪ੍ਰੇਸ਼ਾਨੀਆਂ ਆ ਰਹੀਆਂ ਹਨ, ਕੁਮੈਂਟ ਕਰ ਕੇ ਦੱਸੋਂ


(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram )

AddThis Website Tools