ਚੰਡੀਗੜ੍ਹ, 28 ਨਵੰਬਰ । ਇਕ ਵੱਡੀ ਖਬਰ ਸਾਹਮਣੇ ਆਈ ਹੈ। ਚਾਈਨਾ ਡੋਰ ਵਰਤਣ ‘ਤੇ ਹੁਣ 5 ਸਾਲ ਦੀ ਸਜ਼ਾ ਹੋਵੇਗੀ। 1 ਲੱਖ ਜੁਰਮਾਨਾ ਵੀ ਲੱਗੇਗਾ। ਬੇਸ਼ੱਕ ਕੋਈ ਵੱਡਾ ਹੋਵੇ ਜਾਂ ਛੋਟਾ ਸਭ ਲਈ ਸਜ਼ਾ ਬਰਾਬਰ ਹੋਵੇਗੀ। ਸਰਕਾਰ ਨੇ ਹਦਾਇਤ ਕੀਤੀ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਲੈ ਕੇ ਨਾ ਦੇਣ। ਮਨੁੱਖਾਂ ਦੇ ਨਾਲ-ਨਾਲ ਪੰਛੀਆਂ ਨੂੰ ਵੀ ਇਹ ਡੋਰ ਜ਼ਖਮੀ ਕਰਦੀ ਹੈ। ਚਾਈਨਾ ਡੋਰ ਨਾਲ ਹੁੰਦੇ ਹਾਦਸਿਆਂ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਗਿਆ ਹੈ ਕਿਉਂਕਿ ਆਏ ਦਿਨ ਇਸ ਨਾਲ ਨੁਕਸਾਨ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ਨੂੰ ਲੈ ਕੇ ਇਹ ਸਖਤ ਫੈਸਲਾ ਲਿਆ ਹੈ। ਪਤੰਗ ਉਡਾਉਂਦੇ ਸਮੇਂ ਜੇਕਰ ਕੋਈ ਵੀ ਫੜਿਆ ਜਾਂਦਾ ਹੈ ਤਾਂ ਉਸ ‘ਤੇ ਕਾਰਵਾਈ ਹੋਵੇਗੀ।
ਘਰਾਂ ਤੇ ਦੁਕਾਨਾਂ ਉਤੇ ਪੁਲਿਸ ਡੋਰ ਦੀ ਵਿਕਰੀ ਨੂੰ ਰੋਕਣ ਲਈ ਛਾਪੇ ਮਾਰੇਗੀ ਕਿਉਂਕਿ ਅੱਜ ਵੀ ਇਕ ਘਰ ਵਿਚੋਂ ਚਾਈਨਾ ਡੋਰ ਦੇ ਕਈ ਗੱਟੂ ਬਰਾਮਦ ਹੋਏ ਹਨ। ਆਉਣ ਵਾਲੇ ਦਿਨਾਂ ਵਿਚ ਛਾਪੇਮਾਰੀ ਤੇਜ਼ ਹੋਵੇਗੀ ਤੇ ਡੋਰ ਵਰਤਣ ਵਾਲਿਆਂ ‘ਤੇ ਐਕਸ਼ਨ ਵੀ ਲਿਆ ਜਾਵੇਗਾ।
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)