ਨਵੀਂ ਦਿੱਲੀ | ਸੰਜੇ ਦੱਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸ਼ੂਟਿੰਗ ਦੌਰਾਨ ਸੰਜੇ ਦੱਤ ਜ਼ਖ਼ਮੀ ਹੋ ਗਏ। ਉਹ ਇਸ ਸਮੇਂ ਆਪਣੀ ਆਉਣ ਵਾਲੀ ਕੰਨੜ ਫਿਲਮ ‘ਕੇਡੀ – ਦ ਡੇਵਿਲ’ ਦੀ ਸ਼ੂਟਿੰਗ ਬੈਂਗਲੁਰੂ ਦੇ ਆਸ-ਪਾਸ ਦੇ ਇਲਾਕਿਆਂ ‘ਚ ਕਰ ਰਹੇ ਹਨ। ਫਿਲਮ ‘ਚ ਬੰਬ ਬਲਾਸਟ ਦੀ ਸ਼ੂਟਿੰਗ ਚੱਲ ਰਹੀ ਸੀ। ਇਸ ਬੰਬ ਧਮਾਕੇ ‘ਚ ਸੰਜੇ ਦੱਤ ਜ਼ਖ਼ਮੀ ਹੋ ਗਏ।

ਜਾਣਕਾਰੀ ਮੁਤਾਬਕ ਜਦੋਂ ਉਹ ਬੰਬ ਧਮਾਕੇ ਦੇ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਸੂਤਰਾਂ ਮੁਤਾਬਕ ਸੰਜੇ ਦੀ ਕੂਹਣੀ, ਹੱਥ ਤੇ ਚਿਹਰੇ ‘ਤੇ ਕਾਫੀ ਸੱਟਾਂ ਲੱਗੀਆਂ। ਇਸ ਘਟਨਾ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਦੱਸ ਦਈਏ ਕਿ ਸੰਜੇ ਫਾਈਟ ਮਾਸਟਰ ਡਾਕਟਰ ਰਵੀ ਵਰਮਾ ਦੀ ਫਿਲਮ ਲਈ ਫਾਈਟ ਕੰਪੋਜ਼ ਕਰ ਰਹੇ ਸਨ। ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ।