<p><strong>ਚੰਡੀਗੜ੍ਹ&comma; 16 ਦਸੰਬਰ &vert;<&sol;strong> ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜ ਸਿੰਘ ਸਾਹਿਬਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਚ ਸਿੱਖ ਮਰਿਆਦਾ ਦੇ ਨਾਲ ਅਨੰਦ ਕਾਰਜ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨੰਦੇੜ ਸਾਹਿਬ ਵਿਚ ਬੈਠਕ ਤੋਂ ਬਾਅਦ ਪਾਸ ਪ੍ਰਸਤਾਵ ਨੂੰ ਸਖਤੀ ਨਾਲ ਅਮਲ ਕਰਨ ਨੂੰ ਵੀ ਕਿਹਾ ਹੈ। ਜੇਕਰ ਇਸ ਦਾ ਪਾਲਣ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਨਿਰਦੇਸ਼ ਵਿਆਹ ਤੇ ਲਾਵਾਂ &lpar;ਫੇਰਿਆਂ&rpar; ਦੌਰਾਨ ਵਧ ਰਹੀ ਵਿਖਾਵਾ ਪ੍ਰਥਾ ਨੂੰ ਦੇਖਦੇ ਹੋਏ ਵੀ ਦਿੱਤੇ ਗਏ ਹਨ।<&sol;p>&NewLine;<p>ਸਭ ਤੋਂ ਅਹਿਮ ਲੜਕੀਆਂ ਨੂੰ ਲਾਵਾਂ ਦੌਰਾਨ ਭਾਰੀ ਲਹਿੰਗੇ ਨਾ ਪਹਿਨਣ&comma; ਸਿਰਫ ਕਮੀਜ਼-ਸਲਵਾਰ ਤੇ ਸਿਰ &OpenCurlyQuote;ਤੇ ਚੁੰਨੀ ਦੇ ਨਾਲ ਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਕਸਰ ਦੇਖਿਆ ਗਿਆ ਹੈ ਕਿ ਲਾਵਾਂ ਸਮੇਂ ਲੜਕੀਆਂ ਮਹਿੰਗੇ ਤੇ ਫੈਸ਼ਨੇਬਲ ਲਹਿੰਗੇ ਤੇ ਘੱਗਰੇ ਪਹਿਨ ਕੇ ਗੁਰਦੁਆਰਾ ਸਾਹਿਬ ਵਿਚ ਆਉਂਦੀਆਂ ਹਨ। ਉਹ ਕੱਪੜੇ ਇੰਨੇ ਭਾਰੀ ਹੁੰਦੇ ਹਨ ਕਿ ਦੁਲਹਨ ਲਈ ਇਨ੍ਹਾਂ ਨੂੰ ਪਹਿਨ ਕੇ ਚੱਲਣਾ&comma; ਉਠਣਾ-ਬੈਠਣਾ ਤੇ ਗੁਰੂ ਮਹਾਰਾਜ ਦੇ ਸਾਹਮਣੇ ਨਤਮਸਤਕ ਹੋਣਾ ਵੀ ਮੁਸ਼ਕਲ ਹੋ ਜਾਂਦਾ ਹੈ।<&sol;p>&NewLine;<p>ਇਸ ਨੂੰ ਦੇਖਦੇ ਹੋਏ ਪੰਜ ਤਖਤਾਂ ਦੇ ਜਥੇਦਾਰਾਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਹੁਣ ਤੋਂ ਦੁਲਹਨ ਮਹਿੰਗੇ ਤੇ ਭਾਰੀ ਲਹਿੰਗੇ ਦੇ ਘੱਗਰਿਆਂ ਦੀ ਜਗ੍ਹਾ ਕਮੀਜ਼ ਸਲਵਾਰ ਤੇ ਸਿਰ &OpenCurlyQuote;ਤੇ ਚੁੰਨੀ ਰੱਖ ਕੇ ਹੀ ਆਏਗੀ। ਸਿੰਘ ਸਾਹਿਬਾਂ ਨੇ ਕਿਹਾ ਕਿ ਅਨੰਦ ਕਾਰਜ ਦੌਰਾਨ ਦੁਲਹਨ &OpenCurlyQuote;ਤੇ ਚੁੰਨੀ ਜਾਂ ਫੁੱਲਾਂ ਦੀ ਛਾਇਆ ਕਰਨ ਦਾ ਰੁਝਾਨ ਸ਼ੁਰੂ ਹੋ ਚੁੱਕਾ ਹੈ&comma; ਜੋ ਠੀਕ ਨਹੀਂ ਹੈ। ਰਿਸ਼ਤੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੱਕ ਦੁਲਹਨ &OpenCurlyQuote;ਤੇ ਚੁੰਨੀ ਤੇ ਫੁੱਲਾਂ ਦੀ ਛਾਇਆ ਕਰਕੇ ਲਿਆਉਂਦੇ ਹਨ। ਅਜਿਹੇ ਵਿਚ ਹੁਣ ਲਾਵਾਂ ਦੌਰਾਨ ਗੁਰਦੁਆਰਿਆਂ ਵਿਚ ਫੁੱਲਾਂ ਜਾਂ ਚੁੰਨੀ ਦੀ ਛਾਇਆ ਕਰਕੇ ਲਿਆਉਣ &OpenCurlyQuote;ਤੇ ਰੋਕ ਲਗਾ ਦਿੱਤੀ ਗਈ ਹੈ।<&sol;p>&NewLine;<p>ਸਿੰਘ ਸਾਹਿਬਾਂ ਨੇ ਦੱਸਿਆ ਕਿ ਅੱਜਕਲ ਅਨੰਦ ਕਾਰਜ ਦੇ ਸੱਦਾ ਕਾਰਡਾਂ &OpenCurlyQuote;ਤੇ ਲੜਕੇ ਤੇ ਲੜਕੀ ਦੇ ਨਾਂ ਅੱਗੇ ਸਿੰਘ ਤੇ ਕੌਰ ਵੀ ਨਹੀਂ ਲਿਖਿਆ ਜਾਂਦਾ। ਇਹ ਵੀ ਠੀਕ ਨਹੀਂ ਹੈ। ਇਸ ਨੂੰ ਦੇਖਦੇ ਹੋਏ ਹੁਣ ਕਾਰਡ ਦੇ ਬਾਹਰ ਤੇ ਅੰਦਰ ਦੋਵੇਂ ਜਗ੍ਹਾ ਦੁਲਹਨ ਤੇ ਦੁਲਹੇ ਦੇ ਨਾਂ ਅੱਗੇ ਕੌਰ ਤੇ ਸਿੰਘ ਦਾ ਲਿਖਣਾ ਜ਼ਰੂਰੀ ਹੋਵੇਗਾ। ਸਿੰਘ ਸਾਹਿਬਾਂ ਨੇ ਸਿੱਖ ਭਾਈਚਾਰੇ ਤੋਂ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।<&sol;p>&NewLine;<p>ਇਸ ਤੋਂ ਪਹਿਲਾਂ ਵੀ ਸਿੱਖ ਮਰਿਆਦਾ ਦੇ ਨਾਲ-ਨਾਲ ਹੋ ਰਹੇ ਵਿਆਹ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਜਾਣ &OpenCurlyQuote;ਤੇ ਰੋਕ ਲਗਾਈ ਜਾ ਚੁੱਕੀ ਹੈ। ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿਚ ਆਇਆ ਸੀ ਕਿ ਅੱਜਕੱਲ ਡੈਸਟੀਨੇਸ਼ਨ ਵੈਡਿੰਗਸ ਦਾ ਚਲਨ ਵਧ ਗਿਆ ਹੈ&comma; ਜਿਸ ਕਾਰਨ ਕੁਝ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੁੰਦਰ ਕਿਨਾਰੇ ਜਾਂ ਰਿਜ਼ਾਰਟ ਵਿਚ ਲਿਜਾ ਕੇ ਪ੍ਰਕਾਸ਼ ਕਰਦੇ ਹਨ ਤੇ ਲਾਵਾਂ ਲੈਂਦੇ ਹਨ। ਉਦੋਂ ਵੀ ਸਿੰਘ ਸਾਹਿਬਾਂ ਨੇ ਅਜਿਹੇ ਵਿਆਹਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਜਾਣ &OpenCurlyQuote;ਤੇ ਰੋਕ ਲਗਾਈ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;