ਚੰਡੀਗੜ੍ਹ : ਪੰਜਾਬ ਦੀਆਂ ਜੇਲ੍ਹਾਂ ਉਤੇ ਹਮਲੇ ਦੇ ਇਨਪੁਟਸ ਮਿਲੇ ਹਨ। ਇਹ ਹਮਲੇ ਲਖਬੀਰ ਲੰਡਾ ਵਲੋਂ ਆਪਣੇ ਸਾਥੀਆਂ ਨੂੰ ਛੁਡਾਉਣ ਲਈ ਕੀਤੇ ਜਾ ਸਕਦੇ ਹਨ। ਲਖਬੀਰ ਲੰਡਾ ਗਰੁੱਪ ਵਲੋਂ ਪੰਜਾਬ ਦੀਆਂ ਜੇਲ੍ਹਾਂ ਉਤੇ ਹਮਲੇ ਦੇ ਇਨਪੁਟ ਮਿਲੇ ਹਨ। ਏਡੀਜੀਪੀ ਨੇ ਜੇਲ੍ਹ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਕਿਹਾ ਹੈ।

ਅੰਮ੍ਰਿਤਸਰ ਵਰਗੀਆਂ ਜੇਲ੍ਹਾਂ ਵਿਚ ਖਾਸ ਤੌਰ ਉਤੇ ਅਲਰਟ ਜਾਰੀ ਕੀਤਾ ਗਿਆ ਹੈ। ਲਖਬੀਰ ਲੰਡਾ ਇਕ ਬਹੁਤ ਹੀ ਖਤਰਨਾਕ ਅਪਰਾਧੀ ਹੈ। ਇਸ ਸਾਰੀ ਘਟਨਾ ਨੂੰ ਲੈ ਕੇ ਪੰਜਾਬ ਪੁਲਿਸ ਵੀ ਅਲਰਟ ਮੋਡ ਉੇਤੇ ਹੈ।