ਚੰਡੀਗੜ੍ਹ | ਅੱਜ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਕਾਨਫਰੰਸ ਕਰਨ ਜਾ ਰਹੇ ਹਨ। ਇਸ ਵਿਚ ਉਹ ਵੱਡਾ ਖੁਲਾਸਾ ਕਰਨਗੇ। ਅੱਜ ਕਾਨਫਰੰਸ ਕਰਕੇ ਦੱਸਣਗੇ ਕਿ ਕਿਹੜੇ ਵਿਧਾਇਕਾਂ ਨੂੰ ਭਾਜਪਾ ਦੇ ਫੋਨ ਆਏ ਸਨ। ਇਹ ਸਾਰਾ ਮਾਮਲਾ ਆਪ੍ਰੇਸ਼ਨ ਲੋਟਸ ਨਾਲ ਜੁੜਿਆ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਰਪਾਲ ਚੀਮਾ ਸਾਰੇ ਵਿਧਾਇਕਾਂ ਦੇ ਨਾਂ ਵੀ ਜਾਰੀ ਕਰਨਗੇ।
ਕੱਲ੍ਹ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਵਿਚ ਦੋਸ਼ ਲਾਇਆ ਸੀ ਕਿ ਅਪਰੇਸ਼ਨ ਲੋਟਸ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ 7 ਤੋਂ 10 ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ।
ਇਸ ਤੋਂ ਇਲਾਵਾ ਈਡੀ ਤੇ ਸੀਬੀਆਈ ਦਾ ਖ਼ੌਫ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਰਕਾਰ ਡੇਗਣ ਲਈ 1375 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।