<p><strong>ਫ਼ਿਰੋਜ਼ਪੁਰ&comma; 14 ਨਵੰਬਰ &vert;<&sol;strong> ਫ਼ਿਰੋਜ਼ਪੁਰ ਦੇ ਕਸਬਾ ਮੱਖੂ &&num;8216&semi;ਚ ਨਸ਼ਾ ਤਸਕਰਾਂ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਕਾਰ ਚਲਾਉਂਦੇ 5 ਸਾਲ ਦੀ ਬੱਚੀ ਸਮੇਤ ਮੋਟਰਸਾਈਕਲ &&num;8216&semi;ਤੇ ਜਾ ਰਹੇ 3 ਵਿਅਕਤੀਆਂ ਨੂੰ ਟੱਕਰ ਮਾਰ ਕੇ ਜਾਨ ਲੈ ਲਈ&comma; ਜਿਨ੍ਹਾਂ &&num;8216&semi;ਚੋਂ ਫ਼ਿਰੋਜ਼ਪੁਰ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ&comma; ਜਿਸ ਕੋਲੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਹੈ।<&sol;p>&NewLine;<p>ਜਾਣਕਾਰੀ ਦਿੰਦਿਆਂ ਐਸ&period;ਐਸ&period;ਪੀ ਫ਼ਿਰੋਜ਼ਪੁਰ ਦੀਪਕ ਹਿਲੋਰੀ ਅਤੇ ਐਸ&period;ਪੀ ਇਨਵੈਸਟੀਗੇਸ਼ਨ ਫ਼ਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਡੀ&period;ਜੀ&period;ਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ&period;ਆਈ&period;ਏ ਸਟਾਫ਼ ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ 1 ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਸਬ-ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ &&num;8216&semi;ਚ ਇਕ ਕਰੂਜ਼ ਕਾਰ &&num;8216&semi;ਚੋਂ ਇਕ ਨਸ਼ਾ ਤਸਕਰ ਨੂੰ 7 ਕਿਲੋ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ&comma; ਜਦਕਿ ਉਸ ਦਾ ਇਕ ਸਾਥੀ ਫਰਾਰ ਹੋ ਗਿਆ&comma; ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।<&sol;p>&NewLine;<p>ਐਸ&period;ਐਸ&period;ਪੀ ਨੇ ਦੱਸਿਆ ਕਿ ਜਦੋਂ ਸੀ&period;ਆਈ&period;ਏ ਸਟਾਫ਼ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਪੁਲਿਸ ਪਾਰਟੀ ਜ਼ੀਰਾ ਰੋਡ &lpar;ਨੇੜੇ ਬਿਜਲੀ ਘਰ ਮੱਖੂ&rpar; ਕੋਲ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਕ ਤੇਜ਼ ਰਫਤਾਰ ਕਰੂਜ਼ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ&comma; ਇਸ ਮੋਟਰਸਾਈਕਲ &&num;8216&semi;ਤੇ 3 ਜਣੇ ਜਾ ਰਹੇ ਸਨ&comma; ਜਿਨ੍ਹਾਂ &&num;8216&semi;ਚੋਂ ਕੁਲਦੀਪ ਸਿੰਘ&comma; ਅਮਰ ਸਿੰਘ ਅਤੇ ਕਰੀਬ 5 ਸਾਲ ਦੀ ਲੜਕੀ ਨਿਮਰਤ ਕੌਰ ਦੀ ਮੌਤ ਹੋ ਗਈ ਅਤੇ ਇਸ ਗੱਡੀ &&num;8216&semi;ਚ ਸਵਾਰ ਇਕ ਵਿਅਕਤੀ ਨੂੰ ਸੀ&period;ਆਈ&period;ਏ ਪੁਲਿਸ ਨੇ ਕਾਬੂ ਕਰ ਲਿਆ।<&sol;p>&NewLine;<p>ਆਰੋਪੀ ਦੀ ਪਛਾਣ ਅਰਸ਼ ਪੁੱਤਰ ਲਖਬੀਰ ਸਿੰਘ ਵਾਸੀ ਜੰਡ ਵਾਲਾਪੀਰ ਕਾਲੋਨੀ ਛੇਹਰਟਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਜੋਂ ਹੋਈ&comma; ਜਿਸ ਪਾਸੋਂ 7 ਕਿਲੋ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਨੇ ਦੱਸਿਆ ਕਿ ਉਸ ਦਾ ਸਾਥੀ ਰਾਜਿੰਦਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਬੁਰਜ ਰਾਏ ਜ਼ਿਲ੍ਹਾ ਤਰਨਤਾਰਨ ਫਰਾਰ ਹੋ ਗਿਆ&comma; ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਫੜੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 35 ਕਰੋੜ 15 ਲੱਖ ਰੁਪਏ ਦੇ ਕਰੀਬ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;