<p><strong>ਚੰਡੀਗੜ੍ਹ &vert;<&sol;strong> ਵਿਜੀਲੈਂਸ ਬਿਊਰੋ ਨੇ ਪੰਜਾਬ ਪੁਲਿਸ ਵਿਚ ਗ੍ਰੇਡ-4 ਦੀਆਂ ਅਸਾਮੀਆਂ &&num;8216&semi;ਤੇ ਭਰਤੀ ਧੋਖਾਧੜੀ ਦੇ ਮਾਮਲੇ ਵਿਚ ਹੁਣ ਬੈਂਕ ਖਾਤਿਆਂ ਅਤੇ ਕਾਲ ਡਿਟੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।<&sol;p>&NewLine;<p>ਵਿਜੀਲੈਂਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 43 ਬੈਂਕ ਖਾਤਿਆਂ ਦੇ ਸੁਰਾਗ ਮਿਲੇ ਹਨ। ਇਨ੍ਹਾਂ ਵਿਚ ਫੜੇ ਗਏ ਦੋ ਮੁਲਜ਼ਮਾਂ ਤਰਲੋਚਨ ਪਾਲ ਅਤੇ ਸੁਰਿੰਦਰ ਪਾਲ ਦੇ ਸੱਤ ਤੋਂ ਅੱਠ ਬੈਂਕ ਖਾਤੇ ਹਨ&comma; ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਭਰਤੀ ਦੇ ਨਾਂ &&num;8216&semi;ਤੇ 102 ਲੋਕਾਂ ਤੋਂ ਇਨ੍ਹਾਂ ਬੈਂਕ ਖਾਤਿਆਂ &&num;8216&semi;ਚ ਪੈਸੇ ਵੀ ਟਰਾਂਸਫਰ ਕੀਤੇ ਗਏ।<&sol;p>&NewLine;<p>ਵਿਜੀਲੈਂਸ ਸੂਤਰਾਂ ਅਨੁਸਾਰ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਤਾਇਨਾਤ 2 ਪੁਲਿਸ ਮੁਲਾਜ਼ਮਾਂ&comma; ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਭਰਤੀ ਦੇ ਨਾਂਅ &&num;8216&semi;ਤੇ 9 ਲੱਖ ਰੁਪਏ ਦਿੱਤੇ ਸਨ&comma; ਨੂੰ ਵਿਜੀਲੈਂਸ ਨੇ ਹਿਰਾਸਤ &&num;8216&semi;ਚ ਲੈ ਲਿਆ ਹੈ। ਇੱਥੋਂ ਤੱਕ ਕਿ ਵੀਰਵਾਰ ਨੂੰ ਵਿਜੀਲੈਂਸ ਵੱਲੋਂ ਇਨ੍ਹਾਂ ਦੋਵਾਂ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ। ਹਾਲਾਂਕਿ ਹੈੱਡਕੁਆਰਟਰ &&num;8216&semi;ਤੇ ਤਾਇਨਾਤ ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।<&sol;p>&NewLine;<p>ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਨੂੰ ਇਸ ਭਰਤੀ ਧੋਖਾਧੜੀ ਮਾਮਲੇ ਦੀ ਨਿਰਪੱਖ ਅਤੇ ਨਿਡਰਤਾ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿਜੀਲੈਂਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵੀਰਵਾਰ ਸਵੇਰੇ ਇਸ ਮਾਮਲੇ ਦੀ ਰਿਪੋਰਟ ਲੈ ਲਈ। ਉਨ੍ਹਾਂ ਸਪੱਸ਼ਟ ਹੁਕਮ ਦਿੱਤੇ ਹਨ ਕਿ ਜੇਕਰ ਇਸ ਭਰਤੀ ਘੁਟਾਲੇ ਵਿਚ ਇਸ ਗਿਰੋਹ &&num;8216&semi;ਚ ਸ਼ਾਮਲ 2 ਮੁਲਜ਼ਮਾਂ ਜਾਂ ਹੋਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੋਈ ਭਰਤੀ ਹੋਈ ਹੈ ਤਾਂ ਉਸ ਨੂੰ ਰੱਦ ਕਰ ਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;