<p><strong>ਨੈਸ਼ਨਲ ਡੈਸਕ&comma; 2 ਅਕਤੂਬਰ &vert;<&sol;strong> ਕੈਨੇਡਾ ਦੀ ਖੁਫੀਆ ਏਜੰਸੀ ਕਮਿਊਨੀਕੇਸ਼ਨ ਸਕਿਓਰਿਟੀ ਇਸਟੈਬਲਿਸ਼ਮੈਂਟ &lpar;ਸੀ&period;ਐੱਸ&period;ਈ&period;&rpar; ਨੇ ਭਾਰਤ ਨੂੰ ਖਤਰਾ ਪੈਦਾ ਕਰਨ ਵਾਲੇ ਦੇਸ਼ਾਂ ਦੀ ਸੂਚੀ &&num;8216&semi;ਚ ਸ਼ਾਮਲ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਸਰਕਾਰ ਦੀ ਇਸ ਸੂਚੀ ਵਿਚ ਭਾਰਤ ਦਾ ਨਾਂ ਸਾਹਮਣੇ ਆਇਆ ਹੈ।<&sol;p>&NewLine;<p>ਦਰਅਸਲ&comma; ਸੀਐਸਈ ਦੇ ਸਾਈਬਰ ਵਿਭਾਗ ਨੇ 31 ਅਕਤੂਬਰ ਨੂੰ ਰਿਪੋਰਟ ਜਾਰੀ ਕੀਤੀ ਸੀ। ਇਸ ਵਿਚ ਉਨ੍ਹਾਂ ਦੇਸ਼ਾਂ ਦੇ ਨਾਮ ਸ਼ਾਮਲ ਹਨ ਜੋ 2025-26 ਵਿਚ ਖ਼ਤਰਾ ਪੈਦਾ ਕਰਨਗੇ। ਇਸ ਸੂਚੀ &&num;8216&semi;ਚ ਚੀਨ&comma; ਰੂਸ&comma; ਈਰਾਨ ਅਤੇ ਉੱਤਰੀ ਕੋਰੀਆ ਤੋਂ ਬਾਅਦ ਭਾਰਤ ਨੂੰ ਪੰਜਵੇਂ ਸਥਾਨ &&num;8216&semi;ਤੇ ਰੱਖਿਆ ਗਿਆ ਹੈ। ਇਹ ਸੂਚੀ ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ &&num;8216&semi;ਤੇ ਉਪਲਬਧ ਹੈ।<&sol;p>&NewLine;<p><strong>ਕੈਨੇਡਾ ਨੇ ਕਿਹਾ- ਤਣਾਅ ਕਾਰਨ ਸਾਈਬਰ ਘਟਨਾਵਾਂ ਨੂੰ ਹੁਲਾਰਾ ਮਿਲਿਆ<&sol;strong><br &sol;>&NewLine;CSE ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਆਧੁਨਿਕ ਸਾਈਬਰ ਪ੍ਰੋਗਰਾਮ ਤਿਆਰ ਕਰ ਰਹੀ ਹੈ&comma; ਜਿਸ ਨਾਲ ਕੈਨੇਡਾ ਲਈ ਕਈ ਪੱਧਰਾਂ &&num;8216&semi;ਤੇ ਖਤਰਾ ਬਣਿਆ ਹੋਇਆ ਹੈ। ਇਹ ਸੰਭਵ ਹੈ ਕਿ ਭਾਰਤ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ &ZeroWidthSpace;&ZeroWidthSpace;ਕਰਨ ਲਈ ਸਾਈਬਰ ਪ੍ਰੋਗਰਾਮਾਂ ਦੀ ਵਰਤੋਂ ਕਰੇਗਾ।<&sol;p>&NewLine;<p>ਭਾਰਤ ਜਾਸੂਸੀ ਕਰ ਸਕਦਾ ਹੈ&comma; ਅੱਤਵਾਦ ਦਾ ਮੁਕਾਬਲਾ ਕਰ ਸਕਦਾ ਹੈ&comma; ਕਾਊਂਟਰ ਨੈਰੇਟਿਵ ਬਣਾ ਸਕਦਾ ਹੈ ਅਤੇ ਸਾਈਬਰ ਪ੍ਰੋਗਰਾਮਾਂ ਰਾਹੀਂ ਦੁਨੀਆ &&num;8216&semi;ਚ ਆਪਣੀ ਸਥਿਤੀ ਮਜ਼ਬੂਤ &ZeroWidthSpace;&ZeroWidthSpace;ਕਰ ਸਕਦਾ ਹੈ।<&sol;p>&NewLine;<p>ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ-ਕੈਨੇਡਾ ਤਣਾਅ ਨੇ ਹੈਕਿੰਗ ਦੀਆਂ ਘਟਨਾਵਾਂ ਨੂੰ ਜਨਮ ਦਿੱਤਾ ਹੈ। ਭਾਰਤ &&num;8216&semi;ਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿਚ ਸ਼ਾਮਲ ਹੋਣ ਦਾ ਦੋਸ਼ ਲੱਗਣ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਭਾਰਤ-ਪੱਖੀ ਹੈਕਿੰਗ ਗਰੁੱਪ ਨੇ ਕੈਨੇਡਾ ਦੀਆਂ ਵੈੱਬਸਾਈਟਾਂ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਕੈਨੇਡੀਅਨ ਆਰਮਡ ਫੋਰਸਿਜ਼ ਦੀ ਇੱਕ ਵੈੱਬਸਾਈਟ ਵੀ ਇਸ ਨਾਲ ਪ੍ਰਭਾਵਿਤ ਹੋਈ ਸੀ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;