<p><strong>ਚੰਡੀਗੜ੍ਹ&comma; 8 ਫਰਵਰੀ &vert;<&sol;strong> ਪੀ&period;ਐਸ&period;ਪੀ&period;ਸੀ&period;ਐਲ&period; ਦੇ ਅਧਿਕਾਰੀ ਅਤੇ ਕਰਮਚਾਰੀ ਡਿਊਟੀ ਦੌਰਾਨ ਹੁਣ ਚਮਕਦਾਰ ਅਤੇ ਛੋਟੇ ਕੱਪੜੇ ਨਹੀਂ ਪਾ ਸਕਣਗੇ। ਵਿਭਾਗ ਆਪਣੇ ਕਰਮਚਾਰੀਆਂ ਲਈ ਡਰੈੱਸ ਕੋਡ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।<&sol;p>&NewLine;<p>ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਪਛਾਣ ਪੱਤਰ ਆਪਣੇ ਗਲੇ ਵਿਚ ਲਟਕਾਉਣਗੇ। ਇਹ ਜਾਣਕਾਰੀ ਪੀਐਸਪੀਸੀਐਲ ਵੱਲੋਂ ਜਾਰੀ ਪੱਤਰ ਵਿਚ ਦਿੱਤੀ ਗਈ ਹੈ। ਵਿਭਾਗ ਦੇ ਅਕਸ ਨੂੰ ਮੁੱਖ ਰੱਖਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ&period;ਟੀ&period;ਓ ਨੇ ਦਫ਼ਤਰਾਂ ਵਿਚ ਸਮੇਂ ਦੀ ਪਾਬੰਧਤਾ ਅਤੇ ਅਨੁਸ਼ਾਸਨ ਅਪਣਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ।<&sol;p>&NewLine;<p>ਪੀਐਸਪੀਸੀਐਲ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਰਸਮੀ ਪਹਿਰਾਵਾ ਪਹਿਨਣਗੇ।<&sol;p>&NewLine;<p><strong>ਮਰਦ ਤੇ ਔਰਤ ਕਰਮਚਾਰੀਆਂ ਲਈ ਵੱਖ-ਵੱਖ ਡਰੈੱਸ ਕੋਡ<&sol;strong><&sol;p>&NewLine;<p>ਇਸ ਤਹਿਤ ਮਹਿਲਾ ਕਰਮਚਾਰੀ ਜਾਂ ਅਧਿਕਾਰੀ ਸਲਵਾਰ ਕਮੀਜ਼ ਸੂਟ&comma; ਸਾੜ੍ਹੀ&comma; ਰਸਮੀ ਕਮੀਜ਼&comma; ਪੈਂਟ ਤੇ ਪੁਰਸ਼ ਕਰਮਚਾਰੀ ਜਾਂ ਅਧਿਕਾਰੀ ਪੈਂਟ&comma; ਫੁਲ ਸਲੀਵ ਕਮੀਜ਼&comma; ਕੋਟ&comma; ਸਵੈਟਰ&comma; ਕੋਟ-ਪੈਂਟ ਜਾਂ ਕੁੜਤਾ-ਪਜਾਮਾ ਪਹਿਨਣਗੇ।<&sol;p>&NewLine;<p>ਨਵੇਂ ਹੁਕਮਾਂ ਅਨੁਸਾਰ ਕੋਈ ਵੀ ਅਧਿਕਾਰੀ ਚਮਕਦਾਰ&comma; ਛੋਟੇ&comma; ਘੱਟ ਕਮਰ ਵਾਲੇ ਕੱਪੜੇ&comma; ਨੀਵੀਂ ਪੈਂਟ ਜਾਂ ਸਲੀਵਲੇਸ ਕਮੀਜ਼ ਨਹੀਂ ਪਹਿਨੇਗਾ। ਚੌਥੀ ਸ਼੍ਰੇਣੀ ਦੇ ਪੁਰਸ਼ ਕਰਮਚਾਰੀਆਂ ਲਈ ਖਾਕੀ ਵਰਦੀ ਲਾਜ਼ਮੀ ਹੋਵੇਗੀ&comma; ਜਦਕਿ ਚੌਥੀ ਸ਼੍ਰੇਣੀ ਦੀਆਂ ਮਹਿਲਾ ਕਰਮਚਾਰੀਆਂ ਲਈ ਚਿੱਟੀ ਵਰਦੀ ਅਤੇ ਸਲੇਟੀ ਰੰਗ ਦਾ ਸਕਾਰਫ ਲਾਜ਼ਮੀ ਹੋਵੇਗਾ।<&sol;p>&NewLine;<p>ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਆਪਣੇ ਗਲੇ ਵਿਚ ਸ਼ਨਾਖਤੀ ਕਾਰਡ ਅਤੇ ਟੈਗ ਲਟਕਾਉਣਗੇ। ਇਸ ਲਈ ਟੈਗ ਦੇ ਨਾਲ-ਨਾਲ ਕਾਰਡ ਧਾਰਕ ਦਾ ਰੰਗ ਵੀ ਤੈਅ ਕੀਤਾ ਗਿਆ ਹੈ। ਇਸ ਤਹਿਤ ਪਹਿਲਾ ਰੈਂਕ ਬਿਨਾਂ ਰੰਗ ਦੇ&comma; ਦੂਜਾ ਰੈਂਕ ਨੀਲਾ&comma; ਤੀਜਾ ਰੈਂਕ ਪੀਲਾ&comma; ਚੌਥਾ ਰੈਂਕ ਹਰਾ ਅਤੇ ਬਾਹਰੀ ਸਰੋਤਾਂ ਰਾਹੀਂ ਕੰਮ ਕਰਨ ਵਾਲੇ ਲੋਕਾਂ ਦੇ ਗਲੇ ਵਿਚ ਕਾਲੇ ਰੰਗ ਦਾ ਟੈਗ ਵਾਲਾ ਕਾਰਡ ਹੋਵੇਗਾ।<&sol;p>&NewLine;<p>ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ ਇਸ ਡਰੈੱਸ ਕੋਡ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਲਈ ਚਾਰਜਸ਼ੀਟ ਤਿਆਰ ਕੀਤੀ ਜਾਵੇਗੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;