<p><strong>ਚੰਡੀਗੜ੍ਹ&comma; 2 ਜਨਵਰੀ &vert;<&sol;strong> ਪੰਜਾਬ ਪੁਲਿਸ ਨੇ &OpenCurlyQuote;ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਨੂੰ ਉਸ ਦੇ ਚਾਚੇ ਦੀ ਮੌਤ ਦੇ ਮੱਦੇਨਜ਼ਰ 6 ਦਿਨਾਂ ਦੀ ਪੈਰੋਲ ਦਿੱਤੀ ਹੈ। ਡੀ&period;ਐਸ&period;ਪੀ&period; &lpar;ਮੋਗਾ ਦੇ ਨਿਹਾਲ ਸਿੰਘ ਵਾਲਾ ਸਬ-ਡਵੀਜ਼ਨ&rpar; ਮਨਜੀਤ ਸਿੰਘ ਨੇ ਦੱਸਿਆ ਕਿ ਰਾਊਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਮੋਗਾ ’ਚ ਆਪਣੇ ਪਿੰਡ ਜਾ ਰਿਹਾ ਹੈ।<&sol;p>&NewLine;<p><img src&equals;"https&colon;&sol;&sol;njcmindia&period;org&sol;wp-content&sol;uploads&sol;2023&sol;03&sol;Amritpal-Singh-e1684385707625&period;png" alt&equals;"Amritpal Singh Biography&comma; Age&comma; Height&comma; Education&comma; Family&comma; Agenda&comma; Image" &sol;><&sol;p>&NewLine;<p>ਅੰਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ 9 ਹੋਰ ਮੈਂਬਰਾਂ ਨੂੰ ਮਾਰਚ 2023 ਵਿਚ ਸੰਗਠਨ ’ਤੇ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਵਿਚ ਰੱਖਿਆ ਗਿਆ ਹੈ। ਦਲਜੀਤ ਸਿੰਘ ਕਲਸੀ&comma; ਪਪਲਪ੍ਰੀਤ ਸਿੰਘ&comma; ਵਰਿੰਦਰ ਸਿੰਘ ਜੌਹਲ&comma; ਗੁਰਮੀਤ ਸਿੰਘ ਬੁੱਕਣਵਾਲਾ&comma; ਹਰਜੀਤ ਸਿੰਘ&comma; ਭਗਵੰਤ ਸਿੰਘ&comma; ਬਸੰਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਓਜਲਾ ਹੁਣ ਅਸਾਮ ਜੇਲ੍ਹ ’ਚ ਬੰਦ ਸੰਗਠਨ ਦੇ ਬਾਕੀ ਦੇ ਮੈਂਬਰ ਹਨ।<&sol;p>&NewLine;<p>ਗ੍ਰਿਫਤਾਰੀ ਤੋਂ ਪਹਿਲਾਂ ਰਾਊਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ’ਚ ਕਲਰਕ ਸੀ। ਉਸ ਦੇ ਪਿਤਾ ਨੂੰ 1993 ਵਿਚ ਸਿੱਖ ਖਾੜਕੂਵਾਦ ਦੌਰਾਨ ਪੁਲਿਸ ਨੇ ਕਥਿਤ ਤੌਰ ’ਤੇ ਚੁੱਕ ਲਿਆ ਸੀ ਅਤੇ ਉਹ ਕਦੇ ਵਾਪਸ ਨਹੀਂ ਆਏ। &OpenCurlyQuote;ਵਾਰਿਸ ਪੰਜਾਬ ਦੇ’ ਦੇ ਸਰਗਰਮ ਮੈਂਬਰ ਰਾਊਕੇ ਨੂੰ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਸੰਗਠਨ ਦੇ ਸਾਰੇ ਪ੍ਰੋਗਰਾਮਾਂ ’ਚ ਸ਼ਾਮਲ ਹੁੰਦਾ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;