ਤਰਨਤਾਰਨ | ਇਥੋਂ ਦੇ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਵਿਚੋਂ ਪੁਰਾਣਾ ਜੰਗ ਲੱਗਿਆ ਹੈਂਡ ਗ੍ਰਨੇਡ ਮਿਲਣ ਨਾਲ ਉਥੇ ਆਈ ਸੰਗਤ ਵਿਚ ਤਰਥੱਲੀ ਮਚ ਗਈ। ਪ੍ਰਬੰਧਕਾਂ ਵੱਲੋਂ ਫੌਰੀ ਤੌਰ ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਦਾ ਬੰਬ ਨਿਰੋਧਕ ਦਸਤਾ ਮੌਕੇ ’ਤੇ ਪੁੱਜ ਗਿਆ ਹੈ। ਬੰਬ ਨੂੰ ਡਿਫੂਜ਼ ਕੀਤਾ ਜਾ ਰਿਹਾ ਹੈ।

ਤਰਨਤਾਰਨ ਦੀ ਕਾਰ ਪਾਰਕਿੰਗ ਵਿਚੋਂ ਸ਼ੁੱਕਰਵਾਰ ਨੂੰ ਪੁਰਾਣਾ ਹੈਂਡ ਗ੍ਰਨੇਡ ਮਿਲਿਆ ਹੈ। ਇਹ ਹੱਥ ਗੋਲਾ ਕੁਲਫੀਆਂ ਦੀ ਰੇਹੜੀ ਲਗਾਉਣ ਵਾਲੇ ਗੁਰਸ਼ਿੰਦਰ ਸਿੰਘ ਨਾਮਕ ਨੌਜਵਾਨ ਨੇ ਸਫਾਈ ਕਰਦੇ ਸਮੇਂ ਵੇਖਿਆ ਤੇ ਉਸ ਨੂੰ ਚੁੱਕ ਕੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਕੋਲ ਲੈ ਗਿਆ। ਹਾਲਾਂਕਿ ਬੰਬ ਦੀ ਗੰਭੀਰਤਾ ਨੂੰ ਵੇਖਦਿਆਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ।

ਇਸ ਤੋਂ ਬਾਅਦ ਮੌਕੇ ’ਤੇ ਡੀਐੱਸਪੀ ਤਰਨਤਾਰਨ ਜਸਪਾਲ ਸਿੰਘ ਢਿੱਲੋਂ, ਐੱਸਐੱਚਓ ਥਾਣਾ ਸਿਟੀ ਇੰਸਪੈਕਟਰ ਹਰਪ੍ਰੀਤ ਸਿੰਘ ਤੋਂ ਇਲਾਵਾ ਬੰਬ ਡਿਸਪੋਜ਼ਲ ਸਕੁਐਡ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਬੰਬ ਨਿਰੋਧਕ ਦਸਤੇ ਦੀ ਅਗਵਾਈ ਕਰ ਰਹੇ ਏਐੱਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਹ ਐੱਚਈ 36 ਹੱਥ ਗੋਲਾ ਹੈ, ਜਿਸ ਨੂੰ ਸੁੁਰੱਖਿਅਤ ਢੰਗ ਨਾਲ ਖਾਲ੍ਹੀ ਜਗ੍ਹਾ ’ਤੇ ਇਸਦਾ ਵਿਸਫੋਟ ਕਰਵਾਇਆ ਜਾ ਰਿਹਾ ਹੈ।