<p><strong>ਸਾਊਦੀ ਅਰਬ &vert;<&sol;strong> ਇਥੋਂ ਦੇ ਮੱਕਾ ਸ਼ਹਿਰ &&num;8216&semi;ਚ ਹੱਜ ਲਈ ਪਹੁੰਚੇ 550 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। 12 ਜੂਨ ਤੋਂ 19 ਜੂਨ ਤੱਕ ਚੱਲੀ ਹੱਜ ਯਾਤਰਾ ਦੌਰਾਨ ਹੁਣ ਤੱਕ ਕੁੱਲ 577 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਕਾਰਨ ਸਾਊਦੀ ਅਰਬ &&num;8216&semi;ਚ ਪੈ ਰਹੀ ਭਿਆਨਕ ਗਰਮੀ ਨੂੰ ਦੱਸਿਆ ਗਿਆ ਹੈ। ਪਿਛਲੇ ਸਾਲ 240 ਹਜ ਯਾਤਰੀਆਂ ਦੀ ਮੌਤ ਹੋ ਗਈ ਸੀ।<&sol;p>&NewLine;<p>ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ &&num;8216&semi;ਚ 323 ਮਿਸਰ ਦੇ ਨਾਗਰਿਕ ਅਤੇ 60 ਜਾਰਡਨ ਦੇ ਨਾਗਰਿਕ ਸਨ। ਇਸ ਤੋਂ ਇਲਾਵਾ ਇਰਾਨ&comma; ਇੰਡੋਨੇਸ਼ੀਆ ਅਤੇ ਸੇਨੇਗਲ ਦੇ ਸ਼ਰਧਾਲੂਆਂ ਦੀ ਵੀ ਮੌਤ ਹੋ ਚੁੱਕੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ &&num;8216&semi;ਚ ਕੋਈ ਭਾਰਤੀ ਵੀ ਹੈ ਜਾਂ ਨਹੀਂ। ਦੋ ਸਾਊਦੀ ਡਿਪਲੋਮੈਟਾਂ ਨੇ ਏਐਫਪੀ ਨੂੰ ਦੱਸਿਆ ਕਿ ਜ਼ਿਆਦਾਤਰ ਮੌਤਾਂ ਗਰਮੀ ਕਾਰਨ ਬੀਮਾਰ ਹੋ ਜਾਣ ਕਾਰਨ ਹੋਈਆਂ ਹਨ<&sol;p>&NewLine;<p>ਮਿਸਰ ਦੇ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸਾਊਦੀ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਲਾਪਤਾ ਲੋਕਾਂ ਨੂੰ ਲੱਭਣ ਲਈ ਮੁਹਿੰਮ ਚਲਾ ਰਹੇ ਹਨ। ਸਾਊਦੀ ਅਰਬ ਨੇ ਕਿਹਾ ਕਿ ਗਰਮੀ ਕਾਰਨ ਬੀਮਾਰ ਹੋਏ ਕਰੀਬ 2 ਹਜ਼ਾਰ ਸ਼ਰਧਾਲੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ।<&sol;p>&NewLine;<p>17 ਜੂਨ ਨੂੰ ਮੱਕਾ ਦੀ ਗ੍ਰੈਂਡ ਮਸਜਿਦ &&num;8216&semi;ਚ ਤਾਪਮਾਨ 51&period;8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸਾਊਦੀ ਅਰਬ ਦੇ ਅਧਿਕਾਰੀਆਂ ਮੁਤਾਬਕ ਮੱਕਾ &&num;8216&semi;ਚ ਜਲਵਾਯੂ ਪਰਿਵਰਤਨ ਦਾ ਡੂੰਘਾ ਪ੍ਰਭਾਵ ਪੈ ਰਿਹਾ ਹੈ। ਇਥੇ ਔਸਤ ਤਾਪਮਾਨ ਹਰ 10 ਸਾਲਾਂ &&num;8216&semi;ਚ 0&period;4 ਡਿਗਰੀ ਸੈਲਸੀਅਸ ਵਧ ਰਿਹਾ ਹੈ।<&sol;p>&NewLine;<p><strong>ਪਿਛਲੇ ਸਾਲ 240 ਲੋਕਾਂ ਦੀ ਮੌਤ ਹੋ ਗਈ ਸੀ<&sol;strong><br &sol;>&NewLine;ਇਸ ਤੋਂ ਪਹਿਲਾਂ ਪਿਛਲੇ ਸਾਲ ਹੱਜ &&num;8216&semi;ਤੇ ਗਏ 240 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਇਨ੍ਹਾਂ &&num;8216&semi;ਚੋਂ ਜ਼ਿਆਦਾਤਰ ਇੰਡੋਨੇਸ਼ੀਆ ਦੇ ਸਨ। ਸਾਊਦੀ ਨੇ ਸਾਰੇ ਯਾਤਰੀਆਂ ਨੂੰ ਛਤਰੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲਗਾਤਾਰ ਪਾਣੀ ਪੀਣ ਅਤੇ ਧੁੱਪ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ।<&sol;p>&NewLine;<p>ਹਾਲਾਂਕਿ&comma; ਹੱਜ ਦੀਆਂ ਜ਼ਿਆਦਾਤਰ ਰਸਮਾਂ ਦਿਨ ਦੇ ਦੌਰਾਨ ਕੀਤੀਆਂ ਜਾਂਦੀਆਂ ਹਨ&comma; ਜਿਸ &&num;8216&semi;ਚ ਅਰਾਫਾਤ ਪਹਾੜ &&num;8216&semi;ਤੇ ਪੂਜਾ ਵੀ ਸ਼ਾਮਲ ਹੈ। ਇਸ ਲਈ ਸ਼ਰਧਾਲੂਆਂ ਨੂੰ ਲੰਬੇ ਸਮੇਂ ਤੱਕ ਬਾਹਰ ਧੁੱਪ &&num;8216&semi;ਚ ਰਹਿਣਾ ਪੈਂਦਾ ਹੈ। ਸ਼ਰਧਾਲੂਆਂ ਨੇ ਦੱਸਿਆ ਕਿ ਹੱਜ ਦੌਰਾਨ ਉਹ ਅਕਸਰ ਬਿਮਾਰ ਸ਼ਰਧਾਲੂਆਂ ਨੂੰ ਸੜਕ ਕਿਨਾਰੇ ਦੇਖਦੇ ਹਨ। ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੱਜ ਰੂਟ &&num;8216&semi;ਤੇ ਐਂਬੂਲੈਂਸਾਂ ਦੀ ਲਗਾਤਾਰ ਭੀੜ ਰਹਿੰਦੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;