<p><strong>ਚੰਡੀਗੜ੍ਹ&comma; 5 ਫਰਵਰੀ &vert;<&sol;strong> ਲੋਕ ਸਭਾ ਚੋਣਾਂ &OpenCurlyQuote;ਚ ਕੁਝ ਹੀ ਸਮਾਂ ਬਾਕੀ ਹੈ। ਸਿਆਸੀ ਪਾਰਟੀਆਂ ਦੇ ਨਾਲ-ਨਾਲ ਚੋਣ ਕਮਿਸ਼ਨ ਨੇ ਵੀ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਿਆਸੀ ਪ੍ਰਚਾਰ ਅਤੇ ਰੈਲੀਆਂ &OpenCurlyQuote;ਚ ਬੱਚਿਆਂ ਦੀ ਕਿਸੇ ਵੀ ਤਰ੍ਹਾਂ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਸਾਰੀਆਂ ਪਾਰਟੀਆਂ&comma; ਉਮੀਦਵਾਰਾਂ ਅਤੇ ਚੋਣ ਕੰਮਾਂ ਵਿਚ ਲੱਗੇ ਲੋਕਾਂ ਅਤੇ ਮਸ਼ੀਨਰੀ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਚੋਣਾਂ ਨਾਲ ਸਬੰਧਤ ਕੰਮਾਂ ਅਤੇ ਪ੍ਰਚਾਰ ਗਤੀਵਿਧੀਆਂ ਵਿਚ ਬੱਚਿਆਂ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨ।<&sol;p>&NewLine;<p><img src&equals;"https&colon;&sol;&sol;pbs&period;twimg&period;com&sol;media&sol;GFjvppsbQAEkznt&quest;format&equals;png&amp&semi;name&equals;small" alt&equals;"Image" &sol;>ਕਮਿਸ਼ਨ ਨੇ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਪੋਸਟਰ ਅਤੇ ਪੰਫਲੇਟ ਵੰਡਣ ਜਾਂ ਨਾਅਰੇ ਲਗਾਉਣ ਵਰਗੀਆਂ ਗਤੀਵਿਧੀਆਂ ਅਤੇ ਪ੍ਰਚਾਰ ਦੇ ਕੰਮਾਂ ਵਿਚ ਬੱਚਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਨ੍ਹਾਂ ਹਦਾਇਤਾਂ ਵਿਚ ਬੱਚੇ ਨੂੰ ਗੋਦੀ ਵਿਚ ਬਿਠਾਉਣ&comma; ਬੱਚੇ ਨੂੰ ਗੱਡੀ ਵਿਚ ਬਿਠਾ ਕੇ ਜਾਂ ਬੱਚੇ ਨੂੰ ਰੈਲੀਆਂ ਵਿਚ ਲਿਜਾਣ ਦੀ ਮਨਾਹੀ ਵੀ ਸ਼ਾਮਲ ਹੈ।<&sol;p>&NewLine;<p><img src&equals;"https&colon;&sol;&sol;pbs&period;twimg&period;com&sol;media&sol;GFjvrYnbEAAXs10&quest;format&equals;png&amp&semi;name&equals;small" alt&equals;"Image" &sol;><&sol;p>&NewLine;<p>ਚੋਣ ਕਮਿਸ਼ਨ ਨੇ ਆਪਣੇ ਬਿਆਨ &OpenCurlyQuote;ਚ ਕਿਹਾ&comma; &OpenCurlyQuote;ਇਹ ਪਾਬੰਦੀ ਕਿਸੇ ਵੀ ਰੂਪ &OpenCurlyQuote;ਚ ਸਿਆਸੀ ਪ੍ਰਚਾਰ ਲਈ ਬੱਚਿਆਂ ਦੀ ਵਰਤੋਂ &OpenCurlyQuote;ਤੇ ਵੀ ਲਾਗੂ ਹੋਵੇਗੀ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਸਿਆਸੀ ਆਗੂ ਦੀ ਨੇੜਤਾ ਵਿਚ ਬੱਚੇ ਨਾਲ ਉਸ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਦੀ ਮੌਜੂਦਗੀ ਨੂੰ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ। ਸ਼ਰਤ ਇਹ ਹੈ ਕਿ ਬੱਚਾ ਸਿਆਸੀ ਪਾਰਟੀ ਦੀ ਕਿਸੇ ਵੀ ਚੋਣ ਪ੍ਰਚਾਰ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ। ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਚਾਈਲਡ ਲੇਬਰ ਪ੍ਰੋਹਿਬਿਸ਼ਨ ਐਂਡ ਰੈਗੂਲੇਸ਼ਨ ਐਕਟ 1986 ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;