ਚੰਡੀਗੜ੍ਹ. ਅੱਜ ਸੈਕਟਰ-17 ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੇ ਸਥਾਨਕ ਮੁੱਖ ਦਫਤਰ ਦੇ ਪਿੱਛੇ ਪਾਰਕ ਦੇ ਸਾਈਕਲ ਟਰੈਕ ਦੇ ਨੇੜੇ ਲੋਕਾਂ ਨੇ ਇਕ ਕੁੜੀ ਦੇ ਕੱਟੇ ਹੋਏ ਪੈਰ ਪਏ ਦੇਖੇ। ਇਸ ਤੋਂ ਬਾਅਦ ਇਲਾਕੇ ਵਿੱਚ ਦਹਸ਼ਤ ਫੈਲ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੈਕਟਰ 17 ਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਫੌਰੈਂਸਿਕ ਸਾਇੰਸ ਲੈਬਾਰਟਰੀ (ਸੀਐਫਐਸਐਲ) ਦੀ ਟੀਮ ਨੂੰ ਘਟਨਾ ਵਾਲੀ ਥਾਂ ‘ਤੇ ਬੁਲਾਇਆ ਹੈ ਅਤੇ ਦੋਵੇਂ ਕੱਟੀਆਂ ਹੋਈਆਂ ਲੱਤਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ। ਘਟਨਾ ਸਥਾਨ ਤੋਂ ਕੁਝ ਹੋਰ ਨਮੂਨੇ ਲਏ ਗਏ ਹਨ। ਪੁਲਿਸ ਜਾਂਚ ਕਰ ਰਹੀ ਹੈ।

ਪੁਲਿਸ ਪਤਾ ਕਰ ਰਹੀ ਹੈ ਕਿ ਕਿਹੜੀ ਲੜਕੀ ਲਾਪਤਾ ਹੈ। ਇਸ ਦੇ ਨਾਲ ਹੀ ਪੁਲਿਸ ਆਸ ਪਾਸ ਦੇ ਸੀਸੀਟੀਵੀ ਦੀ ਫੁਟੇਜ ਦੀ ਪੜਤਾਲ ਕਰ ਰਹੀ ਹੈ। ਫਿਲਹਾਲ ਪੁਲਿਸ ਕੁਝ ਵੀ ਦੱਸਣ ਦੀ ਸਥਿਤੀ ਵਿੱਚ ਨਹੀਂ ਹੈ।