ਨਵੀਂ ਦਿੱਲੀ, 15 ਮਾਰਚ | ਦੇਸ਼ ਦੀਆਂ ਜਨਰਲ ਚੋਣਾਂ ਦਾ ਐਲਾਨ ਸ਼ਨੀਵਾਰ 16 ਮਾਰਚ ਨੂੰ ਕਰ ਦਿੱਤਾ ਜਾਵੇਗਾ। ਇਸ ਦੀ ਜਾਣਕਾਰੀ ਭਾਰਤ ਦੇ ਚੋਣ ਕਮੀਸ਼ਨ ਨੇ ਆਪਣੇ X ਹੈਂਡਲ ਉੱਤੇ ਦਿੱਤੀ ਹੈ।

ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ 16 ਮਾਰਚ ਨੂੰ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਕਰਕੇ ਚੋਣਾਂ ਦੇ ਸ਼ਡਿਊਲ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਇਲੈਕਸ਼ਨ ਕਮੀਸ਼ਨ ਦੀ ਪ੍ਰੈੱਸ ਕਾਨਫਰੰਸ ਨੂੰ ਲਾਇਵ ਵਿਖਾਇਆ ਜਾਵੇਗਾ।