ਚੰਡੀਗੜ੍ਹ | ਜਲੰਧਰ ਵੈਸਟ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਭਾਜਪਾ ਦੇ ਵੱਡਾ ਇਲ਼ਜ਼ਾਮ ਲਾਇਆ ਹੈ। ਉਹਨਾਂ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਹੈ ਕਿ ਭਾਜਪਾ ਨੇ ਮੈਨੂੰ ਪੈਸਿਆਂ ਦਾ ਆਫਰ ਕੀਤਾ ਹੈ ਨਾਲ ਹੀ ਕਿਹਾ ਹੈ ਕਿ ਸਾਡੀ ਪਾਰਟੀ ਵਿਚ ਆ ਜਾਓ ਤੁਹਾਨੂੰ ਪੰਜਾਬ ਵਿਚ ਵੱਡਾ ਅਹੁਦਾ ਵੀ ਦਿਆਂਗੇ।
ਉਹਨਾਂ ਕਿਹਾ ਮੈਂ ਅਰਵਿੰਦ ਕੇਜਰੀਵਾਲ ਦਾ ਸੱਚਾ ਸਿਪਾਹੀ ਹਾਂ ਮੈਂ ਕਿਸੇ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ। ਉਹਨਾਂ ਦੱਸਿਆ ਕਿ ਮੇਰੇ ਕੋਲ ਸਾਰੇ ਸਬੂਤੇ ਹਨ। ਮੈਨੂੰ ਹਰਿਆਣਾ ਤੋਂ ਇਨ੍ਹਾਂ ਦੇ ਬੰਦਿਆਂ ਦਾ ਫੋਨ ਆਏ ਨੇ ਮੇਰੇ ਕੋਲ ਸਾਰੇ ਸਬੂਤ ਹਨ। ਇਨ੍ਹਾਂ ਨੇ ਮੈਨੂੰ ਧਮਕੀ ਵੀ ਦਿੱਤੀ ਹੈ ਜੇਕਰ ਤੁਸੀਂ ਕੋਈ ਵੀ ਸਬੂਤ ਪੇਸ਼ ਕੀਤਾ ਤਾਂ ਅਸੀਂ ਤੁਹਾਡਾ ਤੇ ਪਰਿਵਾਰ ਦਾ ਨੁਕਸਾਨ ਕਰਾਂਗੇ।
ਵਿਧਾਇਕ ਸ਼ੀਤਲ ਅੰਗੂਰਾਲ ਨੇ ਕਿਹਾ ਮੈਂ ਡੀਜੀਪੀ ਪੰਜਾਬ ਗੌਰਵ ਯਾਦਵ ਕੋਲ ਇਹਨਾਂ ਖਿਲਾਫ ਸ਼ਿਕਾਇਤ ਕਰਨ ਜਾ ਰਿਹਾ ਹਾਂ। ਮੇੇਰੇ ਸਾਥੀਆਂ ਨੂੰ ਵੀ ਇਹਨਾਂ ਦੇ ਬੰਦਿਆਂ ਦੇ ਫੋਨ ਆ ਰਹੇ ਹਨ। ਮੈਂ ਇਹਨਾਂ ਗਿੱਦੜਾਂ ਦੀਆਂ ਧਮਕੀਆਂ ਤੋਂ ਨਹੀਂ ਡਰਦਾ। ਮੈਂ ਆਪ ਦਾ ਸੱਚਾ ਸਿਪਾਹੀ ਹਾਂ ਤੇ ਰਹਾਂਗਾ।
Big Breaking : ਜਲੰਧਰ ਵੈਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੂਰਾਲ ਦਾ ਭਾਜਪਾ ‘ਤੇ ਵੱਡਾ ਇਲਜ਼ਾਮ, ‘ਮੈਨੂੰ ਪੈਸਿਆ ਦਾ ਲਾਲਚ ਦਿੱਤਾ, ਨਾ ਮੰਨਣ ‘ਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਦਿੱਤੀ ਧਮਕੀ’
Related Post