<p>ਮੁੱਖ ਮੰਤਰੀ ਸ&period; ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ ਜਿਸ ਤਹਿਤ ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਭਰ ਵਿੱਚ ਲਗਾਤਾਰ ਕੀਤੀਆਂ ਕਾਰਵਾਈਆਂ ਸਦਕਾ 1845 ਐਫ&period;ਆਈ&period;ਆਰ ਦਰਜ ਕੀਤੀਆਂ ਗਈਆਂ ਅਤੇ 3988 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਮਾਈਨਿੰਗ ਵਿਭਾਗ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ 28&period;70 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਹਨ&comma; ਜਿਨ੍ਹਾਂ ਵਿੱਚੋਂ 27&period;33 ਕਰੋੜ ਰੁਪਏ ਦੀ ਵਸੂਲੀ ਵੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦਿੱਤੀ।<&sol;p>&NewLine;<p>ਪੰਜਾਬ ਭਵਨ ਵਿਖੇ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਵਿਭਾਗ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦੇ ਸਾਲਾਨਾ ਵੇਰਵੇ ਸਾਂਝੇ ਕਰਦਿਆਂ ਦਰਜ ਕੀਤੀਆਂ ਐੱਫ&period;ਆਈ&period;ਆਰ&comma; ਜ਼ਬਤ ਕੀਤੇ ਵਾਹਨ ਤੇ ਮਸ਼ੀਨਾਂ&comma; ਲਗਾਏ ਗਏ ਜੁਰਮਾਨਿਆਂ ਅਤੇ ਵਸੂਲੀ ਗਈ ਰਕਮ ਦੇ ਅੰਕੜੇ ਦਿੱਤੇ। ਉਨ੍ਹਾਂ ਕਿਹਾ ਕਿ ਗ਼ੈਰ-ਕਾਨੂੰਨੀ ਢੰਗ ਨਾਲ ਖਣਿਜਾਂ ਦੀ ਨਿਕਾਸੀ ਅਤੇ ਢੋਆ-ਢੁਆਈ ਨੂੰ ਰੋਕਣ ਅਤੇ ਮਾਈਨਿੰਗ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਪੁਲਿਸ ਨਾਲ ਤਾਲਮੇਲ ਕਰਕੇ ਕਾਰਵਾਈ ਤੇਜ਼ ਕੀਤੀ ਗਈ ਹੈ।<&sol;p>&NewLine;<p>ਸਾਲਾਨਾ ਕਾਰਗੁਜ਼ਾਰੀ ਦੇ ਵੇਰਵੇ ਦਿੰਦਿਆਂ ਖਣਨ ਤੇ ਭੂ-ਵਿਗਿਆਨ ਮੰਤਰੀ ਨੇ ਦੱਸਿਆ ਕਿ ਸਾਲ 2022 ਦੌਰਾਨ 735 ਐੱਫ&period;ਆਈ&period;ਆਰ&period; ਦਰਜ ਕੀਤੀਆਂ ਗਈਆਂ ਅਤੇ 802 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ। ਇਸ ਦੌਰਾਨ 89 ਲੱਖ ਰੁਪਏ ਦੇ ਜੁਰਮਾਨੇ ਲਗਾਏ ਗਏ ਅਤੇ 88 ਲੱਖ ਰੁਪਏ ਵਸੂਲੇ ਗਏ। ਸਾਲ 2023 ਵਿੱਚ 458 ਐੱਫ&period;ਆਈ&period;ਆਰ&period; ਦਰਜ ਹੋਈਆਂ ਅਤੇ 987 ਜ਼ਬਤੀਆਂ ਕੀਤੀਆਂ ਗਈਆਂ। ਇਸ ਸਾਲ 6&period;64 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਜਦਕਿ 6&period;17 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ।<&sol;p>&NewLine;<p>ਉਨ੍ਹਾਂ ਅੱਗੇ ਦੱਸਿਆ ਕਿ ਸਾਲ 2024 ਦੌਰਾਨ 294 ਐੱਫ&period;ਆਈ&period;ਆਰ&period; ਦਰਜ ਕੀਤੀਆਂ ਗਈਆਂ ਅਤੇ 1077 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੇ ਗਏ। ਇਸ ਸਮੇਂ ਦੌਰਾਨ 9&period;74 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਅਤੇ 9&period;56 ਕਰੋੜ ਰੁਪਏ ਵਸੂਲੇ ਗਏ। ਇਸੇ ਤਰ੍ਹਾਂ ਸਾਲ 2025 ਵਿੱਚ 111 ਐੱਫ&period;ਆਈ&period;ਆਰ&period; ਦਰਜ ਹੋਈਆਂ ਅਤੇ 454 ਜ਼ਬਤੀਆਂ ਕੀਤੀਆਂ ਗਈਆਂ। ਇਸ ਦੌਰਾਨ 2&period;76 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ&comma; ਜਿਨ੍ਹਾਂ ਵਿੱਚੋਂ 2&period;70 ਕਰੋੜ ਰੁਪਏ ਵਸੂਲ ਕੀਤੇ ਗਏ।<&sol;p>&NewLine;<p>ਸਾਲ 2026 ਦੇ ਅੰਕੜੇ ਸਾਂਝੇ ਕਰਦਿਆਂ ਸ੍ਰੀ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਸਾਲ ਹੁਣ ਤੱਕ 247 ਐੱਫ&period;ਆਈ&period;ਆਰ&period; ਦਰਜ ਕੀਤੀਆਂ ਗਈਆਂ ਹਨ ਅਤੇ 668 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਸਮੇਂ ਦੌਰਾਨ 8&period;67 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਹਨ&comma; ਜਿਨ੍ਹਾਂ ਵਿੱਚੋਂ 8&period;02 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਵਿਭਾਗ ਵੱਲੋਂ ਜ਼ਮੀਨੀ ਪੱਧਰ &&num;8216&semi;ਤੇ ਕੀਤੀ ਜਾ ਰਹੀ ਤੇਜ਼ ਅਤੇ ਨਿਰੰਤਰ ਕਾਰਵਾਈ ਨੂੰ ਦਰਸਾਉਂਦੇ ਹਨ।<&sol;p>&NewLine;<p>ਮੌਜੂਦਾ ਸਾਲ ਦੌਰਾਨ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਜੁਲਾਈ 2026 ਤੱਕ ਵਿਭਾਗ ਨੇ ਪੰਜਾਬ ਮਾਈਨਰ ਮਿਨਰਲ ਰੂਲਜ਼&comma; 2013 ਦੇ ਨਿਯਮ 74 ਅਤੇ 75 ਤਹਿਤ 77 ਐਫ&period;ਆਈ&period;ਆਰਜ਼ ਦਰਜ ਕੀਤੀਆਂ ਅਤੇ 192 ਚਲਾਨ ਕੀਤੇ। ਇਸ ਮਿਆਦ ਦੌਰਾਨ 2&period;06 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ&comma; ਜਿਨ੍ਹਾਂ ਵਿੱਚੋਂ 1&period;93 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ।<&sol;p>&NewLine;<p>ਉਨ੍ਹਾਂ ਅੱਗੇ ਕਿਹਾ&comma; &&num;8220&semi;ਜੁਲਾਈ ਤੋਂ ਅਕਤੂਬਰ 2026 ਤੱਕ ਵਿਭਾਗ ਨੇ ਸਬੰਧਤ ਧਾਰਾਵਾਂ ਤਹਿਤ 170 ਹੋਰ ਐਫ&period;ਆਈ&period;ਆਰਜ਼&period; ਦਰਜ ਕੀਤੀਆਂ ਅਤੇ 476 ਚਲਾਨ ਕੀਤੇ। ਇਸ ਸਮੇਂ ਦੌਰਾਨ 6&period;61 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ&comma; ਜਿਨ੍ਹਾਂ ਵਿੱਚੋਂ 6&period;17 ਕਰੋੜ ਰੁਪਏ ਵਸੂਲ ਕੀਤੇ ਗਏ। ਇਸੇ ਤਰ੍ਹਾਂ ਸਾਲ 2026 ਦੌਰਾਨ 247 ਐਫ&period;ਆਈ&period;ਆਰ ਅਤੇ 668 ਚਲਾਨ ਕੀਤੇ ਗਏ। ਇਸ ਸਬੰਧੀ 8&period;67 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਅਤੇ 8&period;02 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ।&&num;8221&semi;<&sol;p>&NewLine;<p>ਕੈਬਨਿਟ ਮੰਤਰੀ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੁਲਿਸ ਦੇ ਤਾਲਮੇਲ ਨਾਲ ਮਾਈਨਿੰਗ ਵਿਭਾਗ ਵੱਲੋਂ ਹਾਲ ਹੀ ਵਿੱਚ ਕੀਤੀਆਂ ਕਾਰਵਾਈਆਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ 6 ਅਕਤੂਬਰ&comma; 2026 ਨੂੰ ਲੁਧਿਆਣਾ ਦੇ ਸਿਧਵਾਂ ਬੇਟ ਇਲਾਕੇ ਵਿੱਚ ਰਾਤ ਵੇਲੇ ਕੀਤੀ ਗਈ ਕਾਰਵਾਈ ਦੌਰਾਨ ਵਿਭਾਗ ਨੇ ਰੇਤ ਨਾਲ ਭਰੇ ਇੱਕ ਬਿਨਾਂ ਨੰਬਰੀ ਟਿੱਪਰ ਨੂੰ ਕਾਬੂ ਕੀਤਾ। ਇਹ ਵਾਹਨ ਸਥਾਨਕ ਪੁਲਿਸ ਹਵਾਲੇ ਕਰ ਦਿੱਤਾ ਗਿਆ ਅਤੇ ਥਾਣਾ ਸਿਧਵਾਂ ਬੇਟ ਵਿਖੇ ਐਫ&period;ਆਈ&period;ਆਰ&period; ਨੰਬਰ 283&sol;2026 ਦਰਜ ਕੀਤੀ ਗਈ।<&sol;p>&NewLine;<p>7 ਅਕਤੂਬਰ ਨੂੰ ਮਾਈਨਿੰਗ ਅਧਿਕਾਰੀਆਂ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਅੰਮ੍ਰਿਤਸਰ ਦੀ ਤਹਿਸੀਲ ਲੋਪੋਕੇ ਦੇ ਪਿੰਡ ਕੋਟ ਸਿੱਧੂ ਵਿੱਚ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਦਾ ਪਤਾ ਲਗਾਇਆ। ਕਾਰਵਾਈ ਦੌਰਾਨ ਇਸ ਗ਼ੈਰ-ਕਾਨੂੰਨੀ ਗਤੀਵਿਧੀ ਨਾਲ ਸਬੰਧਤ ਤਿੰਨ ਜੇ&period;ਸੀ&period;ਬੀ&period; ਮਸ਼ੀਨਾਂ&comma; ਇੱਕ ਬਿਨਾਂ ਨੰਬਰੀ ਖੁਦਾਈ ਵਾਲੀ ਮਸ਼ੀਨ ਅਤੇ ਸੱਤ ਟਿੱਪਰਾਂ ਦੀ ਸ਼ਨਾਖਤ ਕੀਤੀ ਗਈ। ਇਸ ਸਬੰਧੀ ਥਾਣਾ ਭਿੰਡੀ ਸੈਦਾਂ ਵਿਖੇ ਐਫ&period;ਆਈ&period;ਆਰ&period; ਨੰਬਰ 160&sol;2026 ਦਰਜ ਕੀਤੀ ਗਈ।<&sol;p>&NewLine;<p>ਇਸੇ ਤਰ੍ਹਾਂ 11 ਅਕਤੂਬਰ ਨੂੰ ਰੂਪਨਗਰ ਜ਼ਿਲ੍ਹੇ ਦੇ ਸ੍ਰੀ ਚਮਕੌਰ ਸਾਹਿਬ ਇਲਾਕੇ ਵਿੱਚ ਸਾਂਝੀ ਟੀਮ ਵੱਲੋਂ ਰਾਤ ਵੇਲੇ ਛਾਪੇਮਾਰੀ ਕੀਤੀ ਗਈ&comma; ਜਿਸ ਦੌਰਾਨ ਗ਼ੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਟੀਮ ਨੇ ਤਿੰਨ ਐਕਸਕੇਵੇਟਰ&sol;ਬੈਕਹੋ ਲੋਡਰ ਅਤੇ ਦੋ ਟਿੱਪਰ ਵੀ ਜ਼ਬਤ ਕੀਤੇ। ਖਾਣਾਂ ਅਤੇ ਖਣਿਜ &lpar;ਵਿਕਾਸ ਅਤੇ ਨਿਯਮ&rpar; ਐਕਟ&comma; 1957 ਦੀਆਂ ਧਾਰਾਵਾਂ 4&lpar;1&rpar; ਅਤੇ 21&lpar;1&rpar; ਤਹਿਤ ਐਫ&period;ਆਈ&period;ਆਰ&period; ਨੰਬਰ 178&sol;2026 ਦਰਜ ਕੀਤੀ ਗਈ।<&sol;p>&NewLine;<p>16 ਅਕਤੂਬਰ ਨੂੰ ਖਣਨ ਵਿਭਾਗ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਸਵਾੜਾ ਵਿਖੇ ਕਾਰਵਾਈ ਕਰਦਿਆਂ ਗ਼ੈਰ-ਕਾਨੂੰਨੀ ਖੁਦਾਈ ਲਈ ਵਰਤੀ ਜਾ ਰਹੀ ਇੱਕ ਸੰਤਰੀ ਰੰਗ ਦੀ ਟਾਟਾ ਹਿਟਾਚੀ ਈਐਕਸ 110 ਆਈ ਪੋਕਲੇਨ ਮਸ਼ੀਨ ਜ਼ਬਤ ਕੀਤੀ ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਅਤੇ ਜ਼ਮੀਨ ਮਾਲਕ ਖਿਲਾਫ ਐਫ&period;ਆਈ&period;ਆਰ&period; ਨੰਬਰ 152&sol;2026 ਦਰਜ ਕੀਤੀ ਗਈ। ਇਸੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਪੋਕੇ ਇਲਾਕੇ ਦੇ ਪਿੰਡ ਕੋਹਾਲੀ ਵਿਖੇ ਗ਼ੈਰ-ਕਾਨੂੰਨੀ ਰੇਤ ਖੁਦਾਈ ਵਿੱਚ ਸ਼ਾਮਲ ਦੋ ਵਿਅਕਤੀਆਂ ਖ਼ਿਲਾਫ਼ ਐਫ&period;ਆਈ&period;ਆਰ&period; ਨੰਬਰ 328&sol;2026 ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ।<&sol;p>&NewLine;<p>ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ 17 ਅਕਤੂਬਰ ਦੀ ਦੇਰ ਰਾਤ ਪਠਾਨਕੋਟ ਦੇ ਪਿੰਡ ਜੱਸਵਾਂ ਸਥਿਤ ਤ੍ਰੇਹਨ ਸਟੋਨ ਕਰੱਸ਼ਰ &&num;8216&semi;ਤੇ ਛਾਪਾ ਮਾਰਿਆ ਗਿਆ&comma; ਜਿੱਥੋਂ ਇੱਕ ਪੋਕਲੇਨ ਮਸ਼ੀਨ ਅਤੇ ਲਗਭਗ 400 ਕਿਊਬਿਕ ਫੁੱਟ ਬਜਰੀ ਨਾਲ ਭਰਿਆ ਇੱਕ ਬਿਨਾਂ ਨੰਬਰੀ ਟਿੱਪਰ ਜ਼ਬਤ ਕੀਤਾ ਗਿਆ। ਇਹ ਕਰੱਸ਼ਰ ਪਹਿਲਾਂ ਹੀ ਮੁਅੱਤਲ ਕੀਤਾ ਗਿਆ ਸੀ ਪਰ ਇਹ ਨਿਯਮਾਂ ਦੀ ਉਲੰਘਣਾ ਕਰਕੇ ਚੱਲ ਰਿਹਾ ਸੀ ਅਤੇ ਖਣਿਜ ਸਮੱਗਰੀ ਵੇਚ ਰਿਹਾ ਸੀ। ਥਾਣਾ ਤਾਰਾਗੜ੍ਹ ਵਿਖੇ ਖਾਣਾਂ ਅਤੇ ਖਣਿਜ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਐਫ&period;ਆਈ&period;ਆਰ&period; ਨੰਬਰ 156&sol;2026 ਦਰਜ ਕੀਤੀ ਗਈ।<&sol;p>&NewLine;<p>ਉਸੇ ਦਿਨ ਇੱਕ ਹੋਰ ਕਾਰਵਾਈ ਵਿੱਚ ਮਾਈਨਿੰਗ ਵਿਭਾਗ ਦੀ ਟੀਮ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖਿਜਰਪੁਰ &&num;8216&semi;ਚ ਛਾਪੇਮਾਰੀ ਕੀਤੀ ਅਤੇ ਛੇ ਟਿੱਪਰ&comma; ਇੱਕ ਪੋਕਲੇਨ ਮਸ਼ੀਨ ਅਤੇ ਇੱਕ ਟਰੈਕਟਰ ਜ਼ਬਤ ਕੀਤਾ। ਜ਼ਬਤ ਕੀਤੇ ਗਏ ਦੋ ਟਿੱਪਰਾਂ ਵਿੱਚ ਲਗਭਗ 800-800 ਕਿਊਬਿਕ ਫੁੱਟ ਰੇਤਾ ਭਰਿਆ ਹੋਇਆ ਸੀ। ਇਸ ਮਾਮਲੇ ਵਿੱਚ ਲੰਮਾ ਪਿੰਡ &lpar;ਜਲੰਧਰ&rpar; ਦੇ ਮਾਈਕਲ ਅਤੇ ਪੰਜ ਅਣਪਛਾਤੇ ਵਿਅਕਤੀਆਂ ਖਿਲਾਫ ਐਫ&period;ਆਈ&period;ਆਰ&period; ਨੰਬਰ 76&sol;2026 ਦਰਜ ਕੀਤੀ ਗਈ ਅਤੇ ਇਸ ਮਾਮਲੇ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।<&sol;p>&NewLine;<p>24 ਅਕਤੂਬਰ ਨੂੰ ਵਿਭਾਗ ਦੇ ਉਡਣ ਦਸਤੇ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਨੰਗਲ ਇਲਾਕੇ ਦੇ ਪਿੰਡ ਭਲਾਣ ਨੇੜੇ ਇੱਕ ਹੋਰ ਕਾਰਵਾਈ ਕਰਦਿਆਂ ਸ਼ੱਕੀ ਗ਼ੈਰ-ਕਾਨੂੰਨੀ ਖਣਨ ਅਤੇ ਖਣਿਜ ਸਮੱਗਰੀ ਦੀ ਢੋਆ-ਢੁਆਈ ਖਿਲਾਫ ਸ਼ਿਕੰਜਾ ਕੱਸਿਆ। ਇਸ ਮਾਮਲੇ ਵਿੱਚ ਸਿੰਘ ਟਰੇਡਰ ਕਰੱਸ਼ਰ ਨਾਲ ਸਬੰਧਤ ਦੋ ਵਾਹਨ&comma; ਜਿਨ੍ਹਾਂ ਵਿੱਚ ਇੱਕ ਹੁੰਡਈ ਵਾਹਨ ਅਤੇ ਇੱਕ ਟਾਟਾ ਵਾਹਨ ਸ਼ਾਮਲ ਹੈ&comma; ਜ਼ਬਤ ਕੀਤੇ ਗਏ। ਇਸ ਸਬੰਧੀ ਥਾਣਾ ਨੰਗਲ&comma; ਸ੍ਰੀ ਅਨੰਦਪੁਰ ਸਾਹਿਬ ਵਿਖੇ 24 ਅਕਤੂਬਰ&comma; 2026 ਨੂੰ ਐਫ&period;ਆਈ&period;ਆਰ&period; ਨੰਬਰ 195 ਦਰਜ ਕੀਤੀ ਗਈ।<&sol;p>&NewLine;<p>ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ&comma; &&num;8220&semi;ਵਿਭਾਗ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈਆਂ ਜਾਰੀ ਰਹਿਣਗੀਆਂ ਅਤੇ ਮਾਈਨਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਰੇਕ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਲਗਾਤਾਰ ਨਿਗਰਾਨੀ&comma; ਸਖ਼ਤ ਲਾਗੂਕਰਨ ਅਤੇ ਹਰ ਪੱਧਰ &&num;8216&semi;ਤੇ ਜਵਾਬਦੇਹੀ ਰਾਹੀਂ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।&&num;8221&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;