ਚੰਡੀਗੜ੍ਹ : ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਕਿਹਾ ਕਿ, ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਭਗਵੰਤ ਮਾਨ ਸਰਕਾਰ ਵੱਲੋਂ ਭੁਲੱਥ (ਕਪੂਰਥਲਾ) ਵਿਖੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੌਰਾਨ ਪੂਰੇ ਮੁਸਲਿਮ ਭਾਈਚਾਰੇ ਨੂੰ “ਅੱਤਵਾਦੀ” ਵਜੋਂ ਰੰਗਿਆ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਇਹ ਸਰਕਾਰ ਦੁਆਰਾ ਧਰਮ ਨਿਰਪੱਖਤਾ ਦਾ ਮਜ਼ਾਕ ਹੈ! ਕਿਰਪਾ ਕਰਕੇ ਮੁਸਲਮਾਨਾਂ ਤੋਂ ਮੁਆਫੀ ਮੰਗੋ।
ਆਜਾਦੀ ਜਸ਼ਨਾਂ ਦੌਰਾਨ ਮੁਸਲਿਮ ਭਾਈਚਾਰੇ ਨੂੰ ”ਅੱਤਵਾਦੀ” ਵਜੋਂ ਰੰਗਿਆ, ਮਾਫੀ ਮੰਗੇ ਭਗਵੰਤ ਮਾਨ ਸਰਕਾਰ : ਖਹਿਰਾ
Related Post