ਵਾਇਰਲ ਨਿਊਜ਼| ਆਏ ਦਿਨ ਗੈਂਗਸਟਰ ਸੋਸ਼ਲ ਮੀਡੀਆ ਉਤੇ ਪੋਸਟਾਂ ਪਾ ਕੇ ਇਕ ਦੂਜੇ ਨੂੰ ਦੇਖ ਲੈਣ ਦੀਆਂ ਗੱਲਾਂ ਕਰਦੇ ਹਨ ਜਾਂ ਫਿਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਇਸਦੀ ਜ਼ਿੰਮੇਵਾਰੀ ਲੈਂਦੇ ਹਨ।
ਹੁਣ ਤਾਜ਼ਾ ਮਾਮਲੇ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਹ ਗੈਂਗਸਟਰ ਗੋਲਡੀ ਬਰਾੜ ਨੂੰ ਸ਼ਰੇਆਮ ਵੰਗਾਰ ਕੇ ਕਹਿ ਰਿਹਾ ਹੈ ਕਿ ਗੋਲਡੀ ਤੂੰ ਤਾਂ ਕਹਿੰਦਾ ਸੀ ਕਿ ਮੈਨੂੰ 7 ਦਿਨਾਂ ਵਿਚ ਮਾਰ ਦੇਵੇਂਗਾ। ਪਰ ਹੁਣ ਤਾਂ 15 ਦਿਨ ਹੋ ਗਏ, ਤੇ ਤੂੰ ਮੇਰਾ ਵਾਲ਼ ਵਿੰਗਾ ਨਹੀਂ ਕਰ ਸਕਿਆ।
ਜੱਗੂ ਅੱਗੇ ਲਿਖਦਾ ਹੈ ਕਿ ਤੁਹਾਨੂੰ 7 ਸਾਲ ਹੋ ਗਏ ਸਲਮਾਨ ਖਾਨ ਨੂੰ ਮਾਰਦਿਆਂ ਨੂੰ ਤੇ 4-5 ਸਾਲ ਹੋ ਗਏ ਆਪਣੇ ਭਰਾ ਦਾ ਬਦਲਾ ਲੈਂਦਿਆਂ ਨੂੰ ਪਰ ਅਜੇ ਤੱਕ ਤੇਰੇ ਕੋਲੋਂ 20 ਫੀਸਦੀ ਵੀ ਬਦਲਾ ਨੀਂ ਲੈ ਹੋਇਆ, ਤੇ ਤੂੰ ਗੱਲਾਂ ਕਰਦਾਂ ਏ ਸਾਨੂੰ ਮਾਰਨ ਦੀਆਂ। ਜੱਗੂ ਨੇ ਇਹ ਵੀ ਲਿਖਿਆ ਹੈ ਕਿ ਸੋਸ਼ਲ ਮੀਡੀਆ ਨੇ ਗੋਲਡੀ ਬਰਾੜ ਦਾ ਦਿਮਾਗ ਖਰਾਬ ਕਰ ਦਿੱਤਾ ਹੈ।
ਜੱਗੂ ਭਗਵਾਨਪੁਰੀਆ ਅੱਗੇ ਲਿਖਦਾ ਹੈ ਕਿ ਗੋਲਡੀ ਤੂੰ 4 ਨਾਜਾਇਜ਼ ਬੰਦੇ ਮਾਰ ਕੇ ਬਦਮਾਸ਼ ਨੀਂ ਬਣ ਗਿਆ। ਸਮਾਂ ਬੜਾ ਸਮਰੱਥ ਹੁੰਦਾ, ਸਮਾਂ ਆਉਣ ਉਤੇ ਤੇਰੀ ਹਰ ਗੱਲ ਦਾ ਜਵਾਬ ਦੇਵਾਂਗਾ। ਬਾਕੀ ਜਿਹੜੀ ਤੂੰ ਭਾਜੀ ਪਾਈ ਏ, ਉਹ ਵੀ ਜਲਦੀ ਮੋੜਾਂਗੇ, ਤੱਕੜਾ ਹੋ ਕੇ ਰਹੀਂ।
ਸੋਸ਼ਲ ਮੀਡੀਆ ‘ਤੇ ਭਗਵਾਨਪੁਰੀਆ ਦਾ ਗੋਲਡੀ ਬਰਾੜ ‘ਤੇ ਤੰਜ, ਕਿਹਾ- ਤੂੰ ਤਾਂ ਕਹਿੰਦਾ ਸੀ ਮੈਨੂੰ 7 ਦਿਨਾਂ ‘ਚ ਮਾਰ ਦੇਊਂ, ਹੁਣ ਤਾਂ 15 ਹੋ ਗਏ
Related Post